ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/172

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੫੬ )

ਸੁਕਰਾਤ:-ਤੁਹਾਡੀ ਕੁਲ ਦਾ ਨਾਂਉਂ ਕੈਮ ਰੱਖਣ ਲਈ ਵੀ ਤਕੜੇ ਬਾਲਾਂ ਦੀ ਡਾਢੀ ਲੋੜ ਏ ।

ਲੰਬਰਦਾਰ:-ਜੀ ਹਾਂ ।

ਸੁਕਰਾਤ:-ਤੁਸੀ ਇਹ ਵੀ ਦੱਸਿਆ ਸੀ ਕਿ ਬਾਲਾਂ ਦੇ ਨਿੱਕਿਆਂ ਹੁੰਦਿਆਂ ਈ ਮਰ ਜਾਣ ਦਾ ਡਰ ਹੈ।

ਲੰਬਰਦਾਰ:-ਜੀ ਹਾਂ ।

ਸੁਕਰਾਤ:-ਤੁਸੀਂ ਇਹ ਵੀ ਮੰਨਿਆ ਸੀ ਕਿ ਪਲਟਣ ਦੇ ਜਵਾਨਾਂ ਨੂੰ ਵਧੇਰਾ ਨਰੋਇਆ ਤੇ ਤਕੜਾ ਰੱਖਣ ਲਈ ਬਹੁਤ ਕੁਝ ਕੀਤਾ ਜਾ ਸੱਕਦਾ ਏ ।

ਲੰਬਰਦਾਰ:-ਹਾਂ ਜੀ ।

ਸੁਕਰਾਤ:-ਮੇਰੀ ਸਮਝੇ ਪਿੰਡ ਵੀ ਤਾਂ ਬਹੁਤ ਸਾਰਾ ਇੱਕ ਪਲਟਣ ਵਾਂਗਰ ਈ ਏ ।

ਲੰਬਰਦਾਰ:-ਹਾਂ ਜੀ ।

ਸੁਕਰਾਤ:-ਤੁਸੀ ਇਹ ਵੀ ਮੰਨਿਆ ਸੀ ਕਿ ਨਿਰੀ ਭਾਗਾਂ ਦੀ ਈ ਖੇਡ ਨਹੀਂ ।

ਲੰਬਰਦਾਰ:-ਹਾਂ ਜੀ ।

ਸੁਕਰਾਤ:-ਤਾਂ ਤੁਸੀ ਅਗੋਂ ਬਨਣ ਵਾਲੀ ਮਾਂ ਨੂੰ ਮੌਕਾ ਦੇ ਕੇ ਓਸ ਦੇ ਇਸ ਸਭ ਤੋਂ ਜ਼ਰੂਰੀ ਕੰਮ ਦੀ ਸਿੱਖਿਆ ਉਸਨੂੰ ਕਿਉਂ ਨਹੀਂ ਦੇਂਦੇ ?