ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/171

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੫੫ )

ਸਾਨੂੰ ਵੇਹਲ ਘੱਟ ਈ ਲੱਗਦੀ ਏ। ਚੱਕੀ ਤੇ ਗੋਹਾ ਥੱਪਣ ਤੇ ਹੋਰ ਕੰਮ ਕਾਜ ਤੋਂ ਜ਼ਨਾਨੀਆਂ ਨੂੰ ਵੇਹਲ ਕਿੱਥੋਂ ? ਓਹ ਸਿੱਖੇ ਕਿਦ੍ਹੇ ਕੋਲੋਂ, ਜਦ ਓਹਦੀ ਮਾਂ ਨੂੰ ਈ ਸਿਊਣਾ ਪਰੋਨਾ ਨਹੀਂ ਆਉਂਦਾ ?

ਸੁਕਰਾਤ:-ਪਰ ਆਟਾ ਤਾਂ ਡੰਗਰ ਖਰਾਸਾਂ ਨਾਲ ਸਹਿਜੇ ਈ ਪੀਹ ਦੇਂਦੇ ਨੇ, ਗੋਹਾ ਥੱਪਣਾ ਤੁਸੀ ਉੱਕਾ ਹੀ ਕਿਉਂ ਨਹੀਂ ਛੱਡ ਦੇਂਦੇ ਤੇ ਇਸ ਦੀ ਥਾਂ ਲਕੜਾਂ ਜਾਂ ਕੋਕ (ਇੱਕ ਤਰ੍ਹਾਂ ਦਾ ਪੱਥਰ ਦਾ ਕੋਲਾ ਜਿਸ ਵਿੱਚੋਂ ਧੂਆਂ ਬਹੁਤ ਘੱਟ ਨਿਕਲਦਾ ਹੈ) ਕਿਉਂ ਨਹੀਂ ਬਾਲਦੇ ? ਗੋਹੇ ਦੀ ਰੂੜੀ ਆਪਣਿਆਂ ਖੇਤਾਂ ਵਿੱਚ ਪਾ ਕੇ ਅੱਗੇ ਨਾਲੋਂ ਦੂਨੀ ਪੈਦਾਵਾਰ ਕਿਉਂ ਨਹੀਂ ਕਰਦੇ ਤੇ ਆਪਣਾ ਧਨ ਵਧਾਂਦੇ ?

ਲੰਬਰਦਾਰ:-ਮੈਂ ਤੁਹਾਨੂੰ ਦਸ ਦਿਆਂ ਜੋ ਮੈਂ ਇਹ ਸਭ ਕੁਝ ਕਰ ਸੱਕਦਾ ਹਾਂ, ਪਰ ਅੰਤ ਨੂੰ ਓਹ ਹੈ ਤਾਂ ਜ਼ਨਾਨੀ, ਜ਼ਨਾਨੀ ਲਈ ਕੀ ਸਿਰ ਖਪਾਈ ਕਰਨੀ ਹੋਈ।

ਸੁਕਰਾਤ:-ਤੁਸੀ ਮੈਨੂੰ ਹੁਣੇ ਈ ਦੱਸਿਆ ਸੀ ਜੋ ਬਾਲਾਂ ਦਾ ਪਾਲਣਾ ਪੋਸਣਾ ਕੁੜੀਆਂ ਦਾ ਸਭ ਤੋਂ ਜ਼ਰੂਰੀ ਫਰਜ਼ ਏ ।

ਲੰਬਰਦਾਰ:-ਜੀ ਹਾਂ।