ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/169

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੫੩ )

ਤੁਹਾਨੂੰ ਅੱਗੇ ਦੱਸ ਬੈਠਾ ਆਂ ਕਿ ਓਹਨੂੰ ਆਟਾ ਪੀਹਣਾ ਗੋਹੇ ਥੱਪਣੇ ਤੇ ਮਾੜਾ ਮੋਟਾ ਰੋਟੀ ਟੁਕ ਕਰਨਾ ਵੀ ਆਉਂਦਾ ਏ, ਹੋਰ ਤੁਸੀਂ ਕੀ ਚਾਹੁੰਦੇ ਓ ?

ਸੁਕਰਾਤ:-ਮੇਰੀ ਸਮਝੇ ਤੁਸੀ ਆਪਣੀ ਧੀ ਨੂੰ ਬਾਲਾਂ ਨੂੰ ਨ੍ਹਾਉਣ ਧੁਆਉਣ, ਓਹਨਾਂ ਨੂੰ ਖੁਆਣ ਪਿਆਣ ਆਦਿਕ ਦੀ ਸਿੱਖਿਆ ਦਿੱਤੀ ਹੋਵੇਗੀ । ਨਿਆਣਿਆਂ ਬਾਲਾਂ ਦਿਆਂ ਕੱਪੜਿਆਂ ਨੂੰ ਗੰਢਣਾ ਤੁਪਣਾ ਵੀ ਸਿਖਾਇਆ ਹੋਵੇਗਾ । ਓਹਨੂੰ ਬਾਲਾਂ ਦੇ ਮਾੜੇ ਮੋਟੇ ਰੋਗਾਂ ਦੀ ਦੁਵਾਈ ਦਰਮਲ ਕਰਨੀ ਵੀ ਆਉਂਦੀ ਹੋਣੀ ਏ । ਜੇ ਕਿਸੇ ਬਾਲ ਦੀਆਂ ਅੱਖਾਂ ਦੁਖਣ ਲੱਗ ਜਾਣ ਤਾਂ ਉਸ ਦਾ ਵੀ ਦਾਰੂ ਕਰ ਸੱਕਦੀ ਹੋਵੇਗੀ । ਜੇ ਕਿਸੇ ਨੂੰ ਝਰੀਟ ਜਾਂ ਚੀਰ ਆ ਜਾਏ ਜਾਂ ਕਿਸੇ ਨੂੰ ਅੰਦਰ ਦੀ ਪੀੜ ਹੋਵੇ ਤਾਂ ਇਹਨਾਂ ਦਾ ਵੀ, ਓਹ ਇਲਾਜ ਕਰ ਲੈਂਦੀ ਹੋਣੀ ਏ ? ਓਸ ਨੂੰ ਆਪਣੇ ਘਰ ਨੂੰ ਹਵਾਦਾਰ ਬਨਾਣਾਂ ਵੀ ਆਉਂਦਾ ਹੋਣਾ ਏ ? ਮਾਤਾ, ਤਾਪ ਤੇ ਪਲੇਗ ਤੇ ਏਸ ਤਰ੍ਹਾਂ ਦੀਆਂ ਹੋਰ ਬੀਮਾਰੀਆਂ ਨੂੰ ਰੋਕਣਾ ਵੀ ਜਾਣਦੀ ਹੋਵੇਗੀ ?

ਲੰਬਰਦਾਰ:-ਓ ਬੁੱਢਿਆ, ਐਵੇਂ ਅਹਿਮਕ ਪੁਣੇ ਦੀਆਂ ਗੱਲਾਂ ਨ ਕਰ । ਮੇਰੀ ਧੀ ਦੀ ਤਾਂ ਤੂੰ ਗੱਲ ਈ ਨ ਕਰ, ਮੈਨੂੰ ਜਦ ਆਪ ਈ ਏਹਾ ਜਿਹੀਆਂ ਗੱਲਾਂ ਦੀ ਕੋਈ ਸਮਝ ਨਹੀਂ, ਤਾਂ ਓਸ ਬਾਲ ਨੂੰ ਤੇ ਫੇਰ