ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/167

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੫੧ )

ਕੁੜੀ ਦਿਆਂ ਗਹਿਣਿਆਂ ਤੇ ਵੀ ਚੰਗੀ ਤਕੜੀ ਰਕਮ ਪਰਚੀ ਏ, ਓਹ ਓ, ਨੀਂਗਰ ਚੰਦ ਵੀ ਚੰਗਾ ਏ, ਰੱਬ ਕਰੇ, ਉਸਦੇ ਘਰ ਉਸਦੀ ਵੇਲ ਵਧਾਣ ਲਈ ਬਾਲ ਹੋਣ ਜੋ ਉਸਦਾ ਨਾਉਂ ਰਹੇ । ਅੱਜ ਤੀਕ ਉਸਦੇ ਪਿਉ ਦੇ ਸਾਰੇ ਪੋਤਰੇ ਪੋਤਰੀਆਂ ਨਿੱਕਿਆਂ ਹੁੰਦਿਆਂ ਈ ਮਰ ਗਏ ਨੇ । ਉਸ ਵਿਚਾਰੇ ਦੇ ਤਾਂ ਏਹੋ ਜਹੇ ਭਾਗ ਨੇ ।

ਸਕਰਾਤ:-ਹਰ ਇੱਕ ਜ਼ਿਮੀਂਦਾਰ ਦੀ ਏਹੀ ਚਾਹ ਏ ਜੋ ਮੇਰੇ ਮੁੰਡੇ ਕੁੜੀਆਂ ਬੜੇ ਤਕੜੇ ਤੇ ਨਰੋਏ ਹੋਣ ਤੇ ਵਧਣ ਫੁਲਣ ?

ਲੰਬਰਦਾਰ:-ਜੀ ਸੱਚ ਏ, ਸਾਡੀ ਤਾਂ ਰਾਤ ਦਿਨ ਏਹਾ ਬੇਨਤੀ ਏ ।

ਸੁਕਰਾਤ:-ਬਾਲਾਂ ਨੂੰ ਕੌਣ ਪਾਲਦਾ ਏ ?

ਲੰਬਰਦਾਰ:-ਓਹਨਾਂ ਦੀਆਂ ਮਾਵਾਂ ।

ਸੁਕਰਾਤ:-ਤਾਂ ਇਹ ਓਹਨਾਂ ਦਾ ਸਭ ਤੋਂ ਜ਼ਰੂਰੀ ਕੰਮ ਹੋਇਆ ?

ਲੰਬਰਦਾਰ:-ਬੜਾ ਜ਼ਰੂਰੀ ।

ਸੁਕਰਾਤ:-ਮੰਦੇ ਭਾਗਾਂ ਨੂੰ ਸਾਰੀਆਂ ਬਿਮਾਰੀਆਂ ਤੋਂ ਕਈ ਸੱਟਾਂ ਫੇਟਾਂ ਲੱਗਣ ਅਤੇ ਸਾਡੇ ਪਿੰਡਾਂ ਦਾ ਡਾਢਾ ਗੰਦਾ ਹਾਲ ਹੋਣ ਕਰਕੇ ਉਹਨਾਂ ਵਿਚਾਰੀਆਂ ਲਈ ਤਾਂ ਇਹ ਕੰਮ ਜ਼ਰੂਰ ਈ ਡਾਢਾ ਔਖਾ ਏ ।