ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/166

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੫੦ )

ਸੁਕਰਾਤ:-ਮੇਰਾ ਖਿਆਲ ਏ ਜੋ ਬੀਬੀ ਨੇ ਆਪਣੇ ਸੋਹਰੇ ਘਰ ਜਾ ਕੇ ਵੱਸਣ ਰੱਸਣ ਲਈ ਸਭ ਕੁਝ ਸਿੱਖਿਆ ਹੋਵੇਗਾ ?

ਲੰਬਰਦਾਰ:-ਇਸ ਤੋਂ ਤੁਹਾਡਾ ਮਤਲਬ ਕੀ ਏ ?

ਸੁਕਰਾਤ:-ਕੀ ਤੁਸੀ ਮੈਨੂੰ ਨਹੀਂ ਦੱਸਿਆ ਸੀ ਕਿ ਡੰਗਰਾਂ ਨੂੰ-ਜੇਹੜਾ ਕੰਮ ਓਹਨਾਂ ਨੇ ਕਰਨਾ ਹੁੰਦਾ ਏ-ਸਿਖਾਣਾ ਪੈਂਦਾ ਏ ?

ਲੰਬਰਦਾਰ:-ਏਸ ਗੱਲ ਦਾ ਓਸ ਨਾਲ ਕੀ ਵਾਸਤਾ ਹੋਇਆ ?

ਸੁਕਰਾਤ:-ਕੀ ਇਹ ਜ਼ਰੂਰੀ ਨਹੀਂ ਕਿ ਕੁੜੀਆਂ ਨੂੰ ਓਹਨਾਂ ਸਾਰਿਆਂ ਕੰਮਾਂ ਦੀ-ਜੋ ਓਹਨਾਂ ਨੇ ਸੋਹਰੇ ਘਰ ਜਾ ਕੇ ਕਰਨੇ ਹੁੰਦੇ ਨੇ-ਸਿੱਖਿਆ ਦਿੱਤੀ ਜਾਏ ?

ਲੰਬਰਦਾਰ:-ਜੀ ਓਹ ਆਟਾ ਪੀਹ ਲੈਂਦੀ ਏ, ਗੋਹਾ ਥੱਪ ਸਕਦੀ ਏ ਤੇ ਮਾੜਾ ਮੋਟਾ ਝੋਟੀ ਟੁਕ ਵੀ ਕਰ ਲੈਂਦੀ ਏ । ਤੁਸੀ ਹੋਰ ਕੀ ਚਾਹੁੰਦੇ ਓ ? ਅੰਤ ਨੂੰ ਓਹ ਹੈ ਤਾਂ ਜ਼ਨਾਨੀ ਈ ।

ਸਕਰਾਤ:-ਵਾਹ ਭਾਈ ਵਾਹ । ਉਸ ਗਭਰੂ ਦੇ ਸੱਚ ਮੁਚ ਬੜੇ ਚੰਗੇ ਭਾਗ ਹੋਣਗੇ, ਜਿਸ ਨੂੰ ਏਹਾ ਜਹੀ ਚੰਗੀ ਸੁਚੱਜੀ ਵਹੁਟੀ ਲੱਭ ਜਾਏਗੀ ।

ਲੰਬਰਦਾਰ:-ਓਹ ਸੱਚ ਮੁਚ ਹੋਵੇਗਾ । ਮੈਂ ਆਪਣੀ