ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/164

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪੮ )

ਜ਼ਿਮੀਂਦਾਰ:-ਜੀ ਅਸੀ ਸਿਖਾਵਾਂਗੇ, ਪਰ ਕਿਸ ਤਰ੍ਹਾਂ ?

ਸੁਕਰਾਤ:-ਬਾਏ ਸਕਊਟ ਹਰ ਇੱਕ ਮੁੰਡੇ ਨੂੰ ਸਾਫ ਰਹਿਣਾ ਤੇ ਸਾਫ ਸੁਥਰੇ ਘਰ ਵਿੱਚ ਵੱਸਣਾ, ਆਪਣੀ ਸਫਾਈ ਦਾ ਸਾਰਾ ਕੰਮ ਆਪ ਕਰਨਾ ਤੇ ਚੂਹੜਿਆਂ ਦੇ ਜਾਂ ਦੂਜਿਆਂ ਦੇ ਆਸਰੇ ਨ ਰਹਿਣਾ ਸਿਖਾਂਦਾ ਏ । ਓਹਨਾਂ ਦਾ ਅਸੂਲ ਆਪਣੀ ਮਦਦ ਆਪ ਕਰਨਾ (ਆਪਣੀ ਹੱਥੀਂ ਆਪਣਾ ਆਪੇ ਹੀ ਕਾਜ ਸੁਆਰੀਏ) ਤੇ ਲੋਕਾਂ ਦੀ ਸੇਵਾ ਕਰਨਾ ਹੈ । ਮੁੰਡਿਆਂ ਨੂੰ ਬੇਡਨ ਪੌਵਲ ਦੇ ਸਕਾਊਟਾਂ ਵਿੱਚ ਰਲਣ ਦਾ ਤੇ ਓਹਨਾਂ ਨੂੰ ਨਿੱਕਿਆਂ ਹੁੰਦਿਆਂ ਤੋਂ ਈ ਆਪਣੀ ਇੱਜ਼ਤ ਆਪ ਕਰਨੀ ਤੇ ਸਫਾਈ ਰੱਖਣੀ ਸਿੱਖਣ ਦਾ ਹੌਂਸਲਾ ਦਿਓ ।

ਸਿਖਲਾਈ

ਸੁਕਰਾਤ:-ਲੰਬਰਦਾਰ ਜੀ, ਸੁਣਾਓ ਅੱਜ ਕੀ ਡੋਲ ਏ?

ਲੰਬਰਦਾਰ:-ਬਾਬਾ ਜੀ ਤਕੜੇ ਆਂ, ਮੈਂ ਤੁਹਾਡਾ ਧੰਨਵਾਦ ਕਰਦਾ ਹਾਂ, ਤੁਹਾਡਾ ਕੀ ਹਾਲ ਏ ?

ਸੁਕਰਾਤ:-ਏਸ ਤਰ੍ਹਾਂ ਦਾ ਈ ਏ, ਤੁਸੀ ਜਾਣਦੇ ਓ ਮੈਂ ਇੱਕ ਬੁੱਢਾ ਆਦਮੀ ਹਾਂ ਤੇ ਕੱਲਾ ਹਾਂ। ਹੱਛਾ ਤੁਹਾਡਾ ਮੁੰਡਾ ਅੱਜ ਕਿੱਥੇ ਵੇ ?