ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/162

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪੬ )

ਪੀਣ ਦੀਆਂ ਚੀਜ਼ਾਂ ਤੇ, ਪਾਣੀ ਦਿਆਂ ਘੜਿਆਂ ਵਿੱਚ, ਖੂਹਾਂ ਵਿੱਚ, ਜਦ ਮੀਂਹ ਵਸਦਾ ਏ ਤਾਂ ਤਲਾਵਾਂ ਵਿੱਚ ਜਿੱਥੋਂ ਤੁਸੀ ਨ੍ਹਾਉਂਦੇ ਹੋਂਦੇ ਤੇ ਡੰਗਰਾਂ ਨੂੰ ਪਾਣੀ ਡਾਹੁੰਦੇ ਓ ਤੇ ਏਸ ਤਰ੍ਹਾਂ ਹੋਰ ਕਈ ਥਾਈਂ ਜਾ ਪੈਂਦੀ ਏ ।

ਜ਼ਿਮੀਂਦਾਰ:-ਹਾਂ ਜੀ, ਕਿਉਂ ਨਹੀਂ ਤੇ ਇਹ ਕੁਝ ਸਦਾ ਹੁੰਦਾ ਆਇਆ ਏ । ਸੁਕਰਾਤ ਜੀ ਤੁਸੀ ਅੱਜ ਸਾਡੀਆਂ ਪੁਰਾਣੀਆਂ ਰਸਮਾਂ ਤੇ ਸਾਡੇ ਰਹਿਣ ਬਹਿਣ ਦੇ ਢੰਗਾਂ ਦੀਆਂ ਐਡੀਆਂ ਘੋਖਾਂ ਕਿਉਂ ਘੋਖਦੇ ਓ?

ਸੁਕਰਾਤ:-ਤੁਸੀ ਮੈਨੂੰ ਮਾਫੀ ਦੇਣੀ। ਏਹ ਧੂੜ ਜਿਹੜੀ ਤੁਸੀਂ ਖਾਣ ਪੀਣ ਦੀਆਂ ਚੀਜ਼ਾਂ ਨਾਲ ਖਾਂਦੇ ਓ, ਪਾਣੀ ਨਾਲ ਪੀਂਦੇ ਓ ਤੇ ਹਰ ਇੱਕ ਸਾਹ ਨਾਲ ਅੰਦਰ ਲੈ ਜਾਂਦੇ ਓ, ਇਹ ਨਿਰਾ ਪੁਰਾ ਡਾਢਾ ਮਹੀਨ ਹੋਇਆ ਹੋਇਆ ਮੈਲਾ ਏ ।

ਜ਼ਿਮੀਂਦਾਰ-ਜੀ ਹਾਂ, ਮੇਰਾ ਵੀ ਇਹਾ ਖ਼ਿਆਲ ਏ ਜੋ ਇਹ ਗੱਲ ਇੱਕ ਤਰ੍ਹਾਂ ਸੱਚ ਈ ਹੋਵੇਗੀ।

ਸੁਕਰਾਤ:-ਤਾਂ ਫੇਰ ਇੱਕ ਉੱਚੀ ਜਾਤ ਵਾਲਾ ਮੈਲਾ ਖਾਏ ਪੀਏ ਤੇ ਸਾਹ ਨਾਲ ਅੰਦਰ ਲੈ ਜਾਏ ? ਅਸਲ ਗੱਲ ਤਾਂ ਇਹ ਵੇ ਜੇ ਇਹ ਮੈਲਾ ਉਸਦੀ ਖੁਰਾਕ ਦਾ ਮਸਾਲਾ ਈ ਨਹੀਂ ਸਗੋਂ ਪੀਣ ਲਈ ਸ਼ਰਬਤ ਵੀ ਏ । ਜਦ ਮੈਂ ਉਸਨੂੰ ਆਖਾਂ ਕਿ ਤੂੰ ਆਪ ਪਿੰਡ ਦੀ ਸਫਾਈ ਕਰਿਆ ਕਰੋ ਤਾਂ ਜੋ ਤੇਰੀ ਖੁਰਾਕ, ਪਾਣੀ ਤੇ