ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/160

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪੪ )

ਤੇ ਬਾਲਾਂ ਦੀ ਗੋਂ ਤੁਹਾਨੂੰ ਏ, ਜਾਂ ਚੂਹੜਿਆਂ ਨੂੰ ?

ਜ਼ਿਮੀਂਦਾਰ:-ਜੀ ਗੌਂ ਤਾਂ ਸਾਨੂੰ ਈ ਏ, ਹੋਰ ਕਿਸ ਨੂੰ ਗੌਂ ਹੋਣੀ ਏ ?

ਸੁਕਰਾਤ:-ਤਾਂ ਪਿੰਡ ਦੇ ਸਾਫ ਕਰਨ ਦਾ ਇੱਕ ਈ ਰਾਹ ਏ ਤੇ ਓਹ ਰਾਹ ਇਹ ਵੇ ਕਿ ਇਹ ਕੰਮ ਤੁਸੀ ਆਪਣੀ ਹੱਥੀਂ ਕਰੋ ।

ਜ਼ਿਮੀਂਦਾਰ:-ਸੁਕਰਾਤ ਜੀ, ਤੁਸੀਂ ਏਹੋ ਜਿਹੇ ਕੰਮ ਸਾਨੂੰ ਕਰਨ ਨੂੰ ਕਿਸ ਤਰ੍ਹਾਂ ਦੱਸਦੇ ਓ ? ਅਸੀ ਜਾਟ ਤੇ ਰਾਜਪੂਤ ਹੋ ਕੇ ਗੰਦ ਨੂੰ ਕਿਸ ਤਰ੍ਹਾਂ ਮਿੱਧੀਏ ? ਇਹ ਤਾਂ ਅਨਹੋਣੀ ਗੱਲ ਏ। ਬਾਬਾ ਜੀ ਕੁਝ ਸ਼ਰਮ ਕਰੋ, ਇਹ ਕੀ ਲੈ ਉੱਠੇ ਓ ? ਫਿਟੇ ਮੂੰਹ ਜੇ ।

ਸੁਕਰਾਤ:-ਚੌਧਰੀ ਜੀ, ਮੈਨੂੰ ਮਾਫੀ ਦਿਓ ! ਮੈਨੂੰ ਤੁਹਾਡੇ ਉੱਚੀ ਜ਼ਾਤ ਵਾਲਿਆਂ ਦੇ ਅਜਬ ਦਸਤੂਰਾਂ ਦੀ ਵਾਕਬੀ ਨਹੀਂ, ਪਰ ਮੈਂ ਏਹੋ ਜਿਹੀਆਂ ਨਕੰਮੀਆਂ ਗਲਤੀਆਂ ਨਹੀਂ ਕਰਦਾ ਹੁੰਦਾ । ਜਦ ਮੈਂ ਪਿੰਡ ਆਇਆ ਸੀ ਤਾਂ ਬੜੀ ਹਨੇਰੀ ਵਗ, ਪਤਾ ਨਹੀਂ ਜਾਂ ਡੰਗਰ ਪਿੰਡੋਂ ਬਾਹਰ ਜਾਂਦੇ ਹੋਣਗੇ; ਸਾਰੀ ਹਵਾ ਧੂੜ ਨਾਲ ਭਰੀ ਹੋਈ ਸੀ ਜੋ ਸਾਹ ਦੀ ਰਾਹੀਂ ਮੇਰਿਆਂ ਫਿਫੜਿਆਂ ਵਿੱਚ ਚਲੀ ਗਈ । ਸ਼ੈਤ ਏਸ ਕਰਕੇ ਮੈਂ ਘਾਬਰ ਗਿਆ ਹੋਵਾਂ ਤੇ ਏਹੋ ਜੇਹੀ ਬੇਅਕਲੀ ਕਰ ਬੈਠਾ ਹੋਵਾਂ।