ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/158

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪੨ )

ਜ਼ਰੂਰੀ ਏ ਨਾ, ਜੇ ਓਹ ਤੁਹਾਡੇ ਤੇ ਕਿਰਪਾ ਨ ਕਰੇ ਤਾਂ ਤੁਹਾਡਾ ਪਿੰਡ ਦਸਾਂ ਦਿਨਾਂ ਦੇ ਵਿੱਚ ਵਿੱਚ ਈ ਸੂਰਾਂ ਦੇ ਰਹਿਣ ਜੋਗਾ ਵੀ ਨਾ ਰਹੇ।

ਜ਼ਿਮੀਂਦਾਰ:-ਬਾਬਾ ਜੀ, ਇਹ ਵੀ ਸੱਚ ਏ ।

ਸੁਕਰਾਤ:-ਮੇਰਾ ਖ਼ਿਆਲ ਏ ਜੋ ਚੁਹੜੇ ਸਾਰੇ ਦੇਸ਼ਾਂ ਵਿੱਚ ਹੁੰਦੇ ਨੇ । ਇੰਗਲਸਤਾਨ ਡਾਢਾ ਸੋਹਣਾ ਸਾਫ ਏ । ਓਥੋਂ ਦੇ ਚੂਹੜੇ ਤਾਂ ਬੜੇ ਤਕੜੇ ਤੇ ਭਲੇਮਾਨਸ ਹੋਣਗੇ ।

ਇੱਕ ਪਿਨਸ਼ਨੀਆਂ, ਸਿਪਾਹੀ ਉੱਠਕੇ ਆਖਣ ਲੱਗਾ ਜੀ ਮੈਂ ਇੰਗਲਸਤਾਨ ਵੇਖ ਆਇਆ ਹਾਂ, ਓਥੇ ਚੂਹੜੇ ਨਹੀਂ ਹੁੰਦੇ ।

ਦੂਜਾ ਪਿਨਸ਼ਨੀਆ ਸਿਪਾਹੀ:-ਜੀ ਮੈਂ ਫਲਸਤੀਨ ਵਿੱਚ ਵੀ ਕੋਈ ਚੂਹੜਾ ਨਹੀਂ ਸੀ ਵੇਖਿਆ ।

ਤੀਜਾ ਪਿਨਸ਼ਨੀਆ ਸਿਪਾਹੀ:-ਜੀ ਮੈਂ ਮੈਸੋਪੋਟੇਮੀਆ ਤੇ ਅਫਰੀਕਾ ਵਿੱਚ ਵੀ ਕੋਈ ਚੂਹੜਾ ਨਹੀਂ ਡਿੱਠਾ ।

ਸੁਕਰਾਤ:-ਤਾਂ ਮੇਰਾ ਖਿਆਲ ਏ ਜੋ ਸਾਰੀ ਦੁਨੀਆਂ ਵਿੱਚੋਂ ਸਿਰਫ ਹਿੰਦੁਸਤਾਨ ਵਿੱਚ ਈ ਚੂਹੜੇ ਹੁੰਦੇ ਨੇ।

ਜ਼ਿਮੀਂਦਾਰ:-ਜੀ ਸਾਡਾ ਖਿਆਲ ਏ ਜੋ ਗੱਲ ਏਸ ਤਰ੍ਹਾਂ ਈ ਏ ਅਸੀ ਹੋਰਥੇ ਕਿਧਰੇ ਚੁਹੜੇ ਸੁਣੇ ਤਾਂ ਨਹੀਂ।

ਸੁਕਰਾਤ:-ਤਾਂ ਫੇਰ ਹਿੰਦੁਸਤਾਨ ਦੁਨੀਆਂ ਵਿੱਚੋਂ