ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/157

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪੧ )

ਨਾ ਕਰੇ ਤਾਂ ਸਾਰੇ ਗੰਦਗੀ ਨਾਲ ਮਰ ਜਾਓ। ਤੁਹਾਡੇ ਮੁੰਡਿਆਂ ਕੁੜੀਆਂ ਨੂੰ ਦਸਤ ਤੇ ਮਰੋੜ ਲੱਗ ਜਾਣ । ਓਹਨਾਂ ਦੀਆਂ ਅੱਖਾਂ ਖਰਾਬ ਹੋ ਜਾਣ ਕੇ ਸਾਰਾ ਪਿੰਡ ਛੇਤੀ ਈ ਵੱਸਣ ਜੋਗਾ ਨਾ ਰਹੇ, ਜਿਸ ਦਾ ਅੱਗੇ ਈ ਡਾਢਾ ਮੰਦਾ ਹਾਲ ਹੋਇਆ ਹੋਇਆ ਏ ।

ਜ਼ਿਮੀਂਦਾਰ:-ਜੀ ਕੀ ਆਖੀਏ, ਗੱਲ ਤਾਂ ਇਹ ਸੱਚੀ ਜਾਪਦੀ ਏ । ਅੱਜ ਕੱਲ੍ਹ ਤਾਂ ਸਾਡਾ ਪਿੰਡ ਘੱਟ ਵੱਧ ਹੀ ਸਾਫ ਹੁੰਦਾ ਏ, ਚੂਹੜੇ ਤੇ ਚੂਹੜੀਆਂ ਕਿਸੇ ਗੱਲ ਦੀ ਪਰਵਾਹ ਈ ਨਹੀਂ ਕਰਦੀਆਂ ਤੇ ਅਸੀ ਓਹਨਾਂ ਤੋਂ ਕੰਮ ਨਹੀਂ ਕਰਾ ਸਕਦੇ ।

ਸੁਕਰਾਤ:-ਤਾਂ ਫੇਰ ਸੱਚ ਮੁੱਚ ਚੂਹੜਾ ਈ, ਤੁਹਾਡਾ ਮਾਲਕ ਹੋਇਆ ਨਾ ?

ਜ਼ਿਮੀਂਦਾਰ:-ਜੀ ਗੱਲ ਤਾਂ ਏਸੇ ਤਰ੍ਹਾਂ ਈ ਮੁਕਦੀ ਨਜ਼ਰ ਆਉਂਦੀ ਏ ।

ਸੁਕਰਾਤ:- ਫੇਰ ਤੁਹਾਡੇ ਤਿੰਨ ਮਾਲਕ ਹੋਏ ਨਾ, ੧. ਰੱਬ, ੨, ਗੌਰਮਿੰਟ ਤੇ ੩, ਚੂਹੜਾ।

ਜ਼ਿਮੀਂਦਾਰ:-ਸਕਰਾਤ ਜੀ, ਤੁਸੀਂ ਸਾਨੂੰ ਬਖਸ਼ੋ ਤੁਹਾਡੀਆਂ ਦਲੀਲਾਂ ਅੱਗੇ ਕੌਣ ਟਿਕੇ।

ਸੁਕਰਾਤ:-ਤੇ ਚੂਹੜਾ ਏਹਨਾਂ ਸਾਰਿਆਂ ਨਾਲੋਂ