ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/156

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪੦ )

ਸੁਕਰਾਤ:-ਏਸ ਲਈ ਤੁਸੀ ਆਖਦੇ ਓ, ਜੀ ਰੱਬ ਸਾਡਾ, ਮਾਲਕ ਏ ?

ਜ਼ਿਮੀਂਦਾਰ:-ਹਾਂ ਸੱਚ ਮੁੱਚ (ਓਸ ਦੀ ਰਹਿਮਤ ਸਦਾ ਸਾਡੇ ਤੇ ਹੁੰਦੀ ਰਹੇ)।

ਸੁਕਰਾਤ:-ਹੱਛਾ, ਜੇ ਸਰਕਾਰ ਫੌਜ, ਪੁਲਸ, ਕਚੈਹਰੀਆਂ, ਸੜਕਾਂ ਤੇ ਹੋਰ ਸਭ ਚੀਜ਼ਾਂ ਨਾ ਰੱਖੇ ਤਾਂ ਸਾਰੇ ਰੋਲਾ ਈ ਰੌਲਾ ਪਿਆ ਰਹੇ ।

ਜ਼ਿਮੀਂਦਾਰ:-ਜੀ ਜ਼ਰੂਰ ਰੌਲਾ ਪੈ ਜਾਏ । ਰਾਤੀਂ ਸਾਨੂੰ ਚੋਰ ਲੱਟ ਪੱਟ ਲੈਣ, ਅਸੀ ਕਿਧਰੇ ਸਫਰ ਨਾ ਕਰ ਸੱਕੀਏ, ਨ ਕੋਈ ਡਾਕਖਾਨਾ ਹੋਵੇ ਤੇ ਨਾ ਈ ਨੈਹਰਾਂ ਹੋਣ ।

ਸੁਕਰਾਤ:-ਤੇ ਤੁਸੀ ਸਰਕਾਰ ਨੂੰ ਵੀ ਆਪਣਾ ਮਾਲਕ ਸਮਝਦੇ ਓ ।

ਜ਼ਿਮੀਂਦਾਰ:-ਹਾਂ ਜੀ, ਸਰਕਾਰ ਵੀ ਸਾਡੀ ਮਾਲਕ ਏ ।

ਸੁਕਰਾਤ:-ਤੇ ਮੈਂ ਆਖਦਾ ਹਾਂ ਕਿ ਚੂਹੜਾ ਵੀ ਤੁਹਾਡਾ ਮਾਲਕ ਏ ।

ਜ਼ਿਮੀਂਦਾਰ:-ਕਦੀ ਨਹੀਂ, ਰੱਬ ਨਾ ਕਰਾਏ। ਤੁਹਾਨੂੰ ਏਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ।

ਸੁਕਰਾਤ:-ਹੱਛਾ ਜੇ ਚੂਹੜਾ ਤੁਹਾਡਾ ਪਿੰਡ ਸਾਫ