ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/155

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੭ )

ਤਾਂ ਓਹਨਾਂ ਵਿਚਾਰੀਆਂ ਨੂੰ ਝਟ ਉੱਠਕੇ ਏਧਰ ਓਧਰ ਹੋਣਾ ਪੈਂਦਾ ਏ । ਇਹ ਕਹੀ ਭੈੜੀ ਘਿਣ ਕਰਨ ਵਾਲੀ ਗੱਲ ਏ ।

ਜ਼ਿਮੀਂਦਾਰ:-ਜੀ ਇਹ ਸਭ ਕੁਝ ਸੱਚ ਏ ।

ਸੁਕਰਾਤ:-ਤਾਂ ਤੁਸੀ ਨਿਰੇ ਪੱਕੇ ਦੈਂਤ ਈ ਨਹੀਂ ਤੁਸੀ ਸਗੋਂ ਆਪਣੀਆਂ ਜਨਾਨੀਆਂ ਨੂੰ ਜੋਰੋ ਜੋਰੀ ਪੱਕੀਆਂ ਬੇਸ਼ਰਮ ਬਣਾਂਦੇ ਓ ਤੇ ਫਿਰ ਤੁਸੀ ਟਾਹਰਾਂ ਮਾਰਦੇ ਓ ਜੋ ਅਸੀ ਉੱਚੀ ਜਾਤ ਦੇ ਪਰਦਾ ਕਰਨ ਵਾਲੇ ਲੋਕ ਆਂ। ਮੈਂ ਆਖਾਂਗਾ ਕਿ ਤੁਹਾਡੇ ਰਵਾਜ ਜ਼ਾਲਮ ਗੰਦੇ ਤੇ ਬੇਸ਼ਰਮ ਹਨ ਤੇ ਜਨਾਨੀਆਂ ਨੂੰ ਖੱਜਲ ਖਵਾਰ ਕਰਨ ਵਾਲੇ ਨੇ ।

ਜ਼ਿਮੀਂਦਾਰ:-ਹੱਛਾ , ਜੀ ਤੁਸੀ ਦੱਸੋ ਫੇਰ ਇਸਦਾ ਇਲਾਜ ਕੀ ਏ ?

ਸੁਕਰਾਤ:-ਇਹ ਗੱਲ ਤਾਂ ਬੜੀ ਸਿੱਧੀ ਸਾਦੀ ਏ। ਕੀ ਤੁਸੀਂ ਮੈਲੇ ਤੇ ਕੂੜੇ ਲਈ ਟੋਏ ਪੱਟੇ ਨੇ ?

ਜ਼ਿਮੀਂਦਾਰ:-ਜੀ ਹਾਂ ।

ਸੁਕਰਾਤ:-ਤਾਂ ਫੇਰ ਓਹਨਾਂ ਦੇ ਉਦਾਲੇ ਕੰਧਾਂ ਜਾਂ ਪਰਦਾ ਬਣਾ ਲਓ ( ਪਰਦਿਆਂ ਨਾਲੋਂ ਕੰਧਾਂ ਚੰਗੀਆਂ ਨੇ ਕਿਉਂ ਜੋ ਏਹਨਾਂ ਦੇ ਉਦਾਲੇ ਮੱਖੀਆਂ ਨਹੀਂ ਬਹਿੰਦੀਆਂ) ਅਤੇ ਟੋਇਆਂ ਤੇ ਦੋ ਛੋਟੇ ਰੱਖ ਲਓ ਤੇ ਫੇਰ