ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/154

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੬ )

ਜ਼ਿਮੀਂਦਾਰ:-ਤਾਂ ਓਹ ਜਤਨ ਕਰਕੇ ਤਰਕਾਲਾਂ ਤੀਕ ਡੱਕੀ ਰੱਖਦੀਆਂ ਨੇ ।

ਸੁਕਰਾਤ:-ਵਿਚਾਰੀਆਂ ਨੂੰ ਕੇਡਾ ਦੁੱਖ ਤੇ ਕੇਡੀ ਡਾਢੀ ਪੀੜ ਹੁੰਦੀ ਹੋਣੀ ਏ ਤੇ ਇਹ ਓਹਨਾਂ ਦੀ ਅਰੋਗਤਾ ਲਈ ਕੇਡੀ ਖਰਾਬ ਗੱਲ ਏ । ਕੀ ਤੁਸੀ ਮਰਦ ਇਹ ਚਾਹੁੰਦੇ ਓ ਕਿ ਤੁਹਾਨੂੰ ਵੀ ਕੋਈ ਏਸ ਤਰ੍ਹਾਂ ਦੇ ਕਰੜੇ ਦੁੱਖ ਦੇਵੇ ?

ਜ਼ਿਮੀਂਦਾਰ:-ਜਿੱਥੇ ਜਿਸ ਵੇਲੇ ਸਾਡਾ ਦਿਲ ਕਰਦਾ ਦੇ ਅਸੀ ਲਗੇ ਜਾਂਦੇ ਆਂ ।

ਸਕਰਾਤ:-ਤੁਸੀ ਆਪਣੀਆਂ ਜ਼ਨਾਨੀਆਂ ਤੇ ਕੇਡਾ ਜ਼ੁਲਮ ਕਰਦੇ ਓ।

ਜ਼ਿਮੀਂਦਾਰ:-ਨਹੀਂ ਜੀ ਜੇ ਦਿਨੇ ਟੱਟੀ ਆ ਜਾਏ ਤਾਂ ਓਹ ਫਸਲਾਂ ਵਿੱਚ ਵੜਕੇ ਫਿਰ ਆਉਂਦੀਆਂ ਨੇ।

ਸੁਕਰਾਤ:-ਫਸਲ ਸਾਰਾ ਵਰ੍ਹਾ ਤਾਂ ਪਿੰਡ ਉਦਾਲੇ ਨਹੀਂ ਹੁੰਦੇ ।

ਜ਼ਿਮੀਂਦਾਰ:-ਫੇਰ ਝਾੜੀਆਂ ਝੂੜੀਆਂ ਜੂ ਹੈਨ ਨੇ।

ਸੁਕਰਾਤ:-ਓਥੇ ਤਾਂ ਕੋਈ ਪਰਦਾ ਨਹੀਂ। ਓਥੇ ਤਾਂ ਸਾਰੇ ਟੱਟੀ ਫਿਰਦੇ ਨੇ । ਤੇ ਨਾ ਈ ਕੋਈ ਝਾੜੀਆਂ ਹਨ ਤੇ ਝਾੜੀਆਂ ਦਾ ਤਾਂ ਇੱਕੋ ਪਾਸਿਓ ਓਹਲਾ ਹੁੰਦਾ ਏ । ਜੇ ਟੱਟੀ ਫਿਰਦਿਆਂ ਫਿਰਦਿਆਂ ਕੋਈ ਉਪਰੋਂ ਆ ਜਾਏ