ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/153

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੫ )

ਸਕੇ ਮੈਂ ਓਨਾ ਈ ਤੁਹਾਡੇ ਨੇੜੇ ਰਹਿਣਾ ਚਾਹੁੰਦਾ ਹਾਂ।

ਜ਼ਿਮੀਂਦਾਰ:-ਸੁਕਰਾਤ ਜੀ ਜ਼ਰੂਰ। ਅਸੀ ਮੰਨਦੇ ਹਾਂ ਕਿ ਤੁਸੀ ਸਾਡੇ ਸੱਚੇ ਮਿੱਤਰ ਓ, ਪਰ ਦੁੱਖ ਤਾਂ ਇਹ ਵੇ ਜੋ ਸਾਡੇ ਪਿੰਡ ਦੇ ਦੁਆਲੇ ਗੰਦ ਦੇ ਢੇਰ ਲੱਗੇ ਹੋਏ ਨੇ ਤੇ ਅਸੀ ਓਹਨਾਂ ਤੇ ਟੱਟੀ ਟੁਟੀ ਫਿਰਨੀ ਹੋਈ, ਤੁਹਾਡੇ ਕੋਲੋਂ ਏਥੇ ਰਿਹਾ ਨਹੀਂ ਜਾਣਾ । ਤੁਸੀ ਸਫਾਈ ਤੇ ਐਡਾ ਜ਼ੋਰ ਦੇਂਦੇ ਓ ਜੋ ਤੁਸੀ ਏਥੇ ਰਹਿਕੇ ਖੁਸ਼ ਨ ਹੋਵੋਗੇ।

ਸੁਕਰਾਤ:-ਤੁਸੀ ਮੈਨੂੰ ਹੁਣੇ ਦੱਸਿਆ ਸੀ ਜੋ ਤੁਸੀ ਪਰਦਾ ਕਰਦੇ ਓ।

ਜ਼ਿਮੀਂਦਾਰ:-ਜੀ ਹਜ਼ੂਰ ਕਰਨੇ ਆਂ।

ਸੁਕਰਾਤ:-ਇਹ ਪਰਦਾ ਵੀ ਤਾਂ ਅਜਬ ਤਰ੍ਹਾਂ ਦਾ ਏ, ਘਰ ਤਾਂ ਜ਼ਨਾਨੀਆਂ ਪਰਦਾ ਕਰਦੀਆਂ ਨੇ ਤੇ ਬਾਹਰ ਆਕੇ ਲੋਕਾਂ ਦੇ ਸਾਹਮਣੇ ਟੱਟੀ ਬਹਿ ਜਾਂਦੀਆਂ ਨੇ ਤੇ ਕੋਈ ਪਰਵਾਹ ਨਹੀਂ ਕਰਦੀਆਂ, ਤੁਸੀ ਵੀ ਸੱਚ ਮੱਚ ਅਜਬ ਲੋਕ ਓ ।

ਜ਼ਿਮੀਂਦਾਰ:-ਜੀ ਓਹ ਰਾਤੀਂ ਬਾਹਰ ਟੱਟੀ ਫਿਰਨ ਜਾਂਦੀਆਂ ਨੇ ।

ਸੁਕਰਾਤ:-ਤਾਂ ਇਹ ਹੋਰ ਵੀ ਭੈੜਾ ਕੰਮ ਹੋਇਆ, ਦੱਸੋ ਜੇ ਕਦੀ ਓਹ ਬਮਾਰ ਸ਼ਮਾਰ ਹੋ ਜਾਣ ਤੇ ਦਿਨੇਂ ਟੱਟੀ ਫਿਰਨੀ ਪਏ ਤਾਂ ਕੀ ਕਰੋ ?