ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/152

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੪ )

ਸੁਕਰਾਤ:-(ਡਾਢਾ ਖਿੜ ਖਿੜ ਹੱਸ ਕੇ) ਵਾਹ ਭਾਈ ਵਾਹ, ਇਹ ਕੀ ਗੱਲ ਹੋਈ? ਕੀ ਮੈਂ ਟੱਬਰਦਾਰ ਨਹੀਂ? ਮੈਂ ਸੱਠਾਂ ਵਰ੍ਹਿਆਂ ਦਾ ਬਾਬਾ ਹਾਂ, ਮੇਰੇ ਤੋਂ ਕਿਸ ਡਰਨਾ ਹੋਇਆ?

ਜ਼ਿਮੀਂਦਾਰ:-(ਜ਼ਰਾ ਖਿੱਝ ਕੇ) ਭਾਵੇਂ ਕੁਝ ਹੋਵੇ, ਇਹ ਗੱਲ ਬਨਣੀ ਨਹੀਂ। ਸਾਡੇ ਰਵਾਜ ਜੁ ਹੋਇਆ, ਤੁਸੀਂ ਸਾਡੇ ਪਿੰਡ ਰਹਿ ਨਹੀਂ ਸੱਕਦੇ।

ਸੁਕਰਾਤ:-ਚੰਗਾ, ਫੇਰ ਮੈਂ ਪਿੰਡੋਂ ਬਾਹਰ ਈ ਰਹਿ ਪਵਾਂਗਾ ਤੇ ਜਦ ਤੁਸੀਂ ਆਖੋਗੇ ਤਾਂ ਮੈਂ ਪਿੰਡ ਵਿੱਚ ਆਵਾਂਗਾ।

ਜ਼ਿਮੀਂਦਾਰ:-(ਜ਼ਰਾ ਸ਼ਰਮਾ ਕੇ) ਸੁਕਰਾਤ ਦੀ ਕੀ ਆਖਾਂ, ਇਹ ਗੱਲ ਤਾਂ ਔਖੀ ਏ।

ਸੁਕਰਾਤ:-ਗੱਲ ਕੀ ਏ ? ਕੀ ਤੁਹਾਡੇ ਡੰਗਰ ਪਰਦਾ ਕਰਦੇ ਨੇ ? ਮੈਂ ਏਥੇ ਰਹਿ ਕਿਉਂ ਨਹੀਂ ਸੱਕਦਾ ?

ਜ਼ਿਮੀਂਦਾਰ:-ਨਹੀਂ, ਇਹ ਓਹ ਗੱਲ ਤਾਂ ਨਹੀਂ, ਪਰ ਇਹ ਗੱਲ ਬਣੀ ਨਹੀਂ।

ਸੁਕਰਾਤ:-ਤਾਂ ਫੇਰ ਤੁਸੀ ਲਕ ਛੁਪਕੇ ਚੋਰੀ ਚੋਰੀ ਕੋਈ ਕੰਮ ਕਰਦੇ ਓ, ਤੁਸੀ ਦੱਸੋ ਤਾਂ ਸਹੀ । ਮੈਂ ਤੁਹਾਨੂੰ ਰਿੰਜ ਨਹੀਂ ਕਰਨਾ ਚਾਹੁੰਦਾ, ਪਰ ਜਿੰਨ ਹੋ