ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/151

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੩ )

ਬੁੜ ਬੁੜ ਕਰਨ ਲੱਗੇ । ਅੰਤ ਨੂੰ ਇੱਕ ਬੁੱਢਾ, ਬਾਬਾ ਬੋਲਿਆ 'ਸੁਕਰਾਤ ਦੀ, ਵੇਖੋ ਨਾ ਅਸੀ ਤੁਹਾਡੀ ਉਮਰ ਤੇ ਸਿਆਨਪ ਦੀ ਬੜੀ ਕਦਰ ਕਰਦੇ ਹਾਂ ਤੇ ਤੁਹਾਡੀ ਇੱਜ਼ਤ ਕਰਦੇ ਹਾਂ। ਇਹ ਗੱਲ ਬਣਨੀ ਨਹੀਂ ਜੇ।'

ਸੁਕਰਾਤ:-ਚੌਧਰੀ ਜੀ, ਮੈਂ ਕਈ ਵਾਰੀ ਤੁਹਾਨੂੰ ਅਨਭੋਲ ਰਿੰਜ ਕੀਤਾ ਏ । ਤੁਸੀ ਦੱਸੋ ਤਾਂ ਸਹੀ ਜੋ ਮੈਂ ਤੁਹਾਡੇ ਵਿੱਚ ਰਹਿ ਕੇ ਤੁਹਾਡਾ ਘਰੋਗਾ ਜੀਵਨ ਕਿਉਂ ਨਹੀਂ ਚੰਗੀ ਤਰਾਂ ਵੇਖ ਸੱਕਦਾ?

ਜ਼ਿਮੀਂਦਾਰ:-ਸੁਕਰਾਤ ਜੀ, ਤੁਸੀਂ ਰਿੰਜ ਨਾ ਹੋਵੋ, ਪਰ ਇਹ ਗੱਲ ਕਦੀ ਹੋਣੀ ਨਹੀਂ ਜੇ। ਅਸੀ ਲੋਕ ਟੱਬਰਦਾਰ ਹੋਏ, ਇਹ ਹੋ ਈ ਨਹੀਂ ਸੱਕਦਾ।

ਸੁਕਰਾਤ:-ਚੌਧਰੀਓ, ਦੱਸੋ ਤਾਂ ਸਹੀ, ਇਹ ਹੋ ਕਿਉਂ ਨਹੀਂ ਸੱਕਦਾ?

ਜ਼ਿਮੀਂਦਾਰ:-ਜੀ ਇਹ ਗੱਲ ਜੁ ਅਨਹੋਣੀ ਹੋਈ।

ਸੁਕਰਾਤ:-ਪਰ ਕਿਉਂ, ਦੱਸੋ ਤਾਂ ਸਹੀ।

ਜ਼ਿਮੀਂਦਾਰ:-ਸਕਰਾਤ ਜੀ, ਜੇ ਤੁਸੀਂ ਜ਼ਰੂਰ ਪੁੱਛਣਾ ਈ ਏ ਤਾਂ ਗੱਲ ਇਉਂ ਜੇ। ਸਾਡੇ ਪਰਦਾ ਹੋਇਆ, ਜੇ ਤੁਸੀ ਪਿੰਡ ਆ ਵੱਸੇ ਤਾਂ ਸਾਡੀਆਂ ਜ਼ਨਾਨੀਆਂ ਨੂੰ ਕੰਮ ਕਾਜ ਲਈ ਤੁਹਾਡੇ ਤੋਂ ਡਰਦਿਆਂ ਏਧਰ ਓਧਰ ਜਾਣ ਵਿੱਚ ਦੁੱਖ ਹੋਵੇਗਾ।