ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/150

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੨ )

ਨਾਲੋਂ ਘੱਟ ਗਹਿਣੇ ਪਾਣਾ ਤੇ ਹੋਰ ਵੀ ਕਈ ਤਰ੍ਹਾਂ ਦਾ ਸੁਧਾਰ ਮੈਂ ਵੇਖਦਾ ਹਾਂ।

ਜ਼ਿਮੀਂਦਾਰ:-ਸੁਕਰਾਤ ਜੀ! ਅਸੀ ਤੁਹਾਡੇ ਬੜੇ ਧੰਨਵਾਦੀ ਹਾਂ, ਕਿਉਂ ਜੋ ਤੁਸੀਂ ਸਾਡਾ ਹੌਂਸਲਾ ਬੜਾ ਵਧਾਂਦੇ ਓ।

ਸੁਕਰਾਤ:-ਹਾਂ ( ਮਕਰਾ ਬਣਕੇ ਮੁਸਕਰਾਇਆ ਤੇ ਘਰ ਜਾਂਦਿਆਂ ਜਾਂਦਿਆਂ ਓਹਲੇ ਹੋਣ ਤੋਂ ਪਹਿਲਾਂ ਨੁੱਕਰ ਤੋਂ ਆਖਿਆ ) ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਜੋ ਤੁਸੀਂ ਇੱਕ ਗੱਲੇ ਤਾਂ ਪਸ਼ੂਆਂ ਤੋਂ ਬੜੇ ਵਧੇ ਹੋਏ ਓ। ਪਸ਼ੁ ਨ ਤਾਂ ਸ਼ਰਾਬ ਪੀਂਦੇ ਨੇ ਤੇ ਨਾ ਈ ਹੱਕਾ ਛਿਕਦੇ ਨੇ।

ਸਾਹਬ ਸਲਾਮਤ !


ਮਨੁੱਖ ਤੇ ਪਸ਼ੂ

ਸੁਕਰਾਤ ਪਿੰਡ ਦੇ ਦਾਰੇ ਆਇਆ ਤਾਂ ਕੀ ਵੇਖਦਾ ਏ ਜੋ ਪਿੰਡ ਦੇ ਚੌਧਰੀ ਅੱਗੇ ਵਾਕਰ ਹੱਕੇ ਦੇ ਦੁਆਲੇ ਬੈਠੇ ਗੱਪਾਂ ਮਾਰਦੇ ਨੇ।

ਸੁਕਰਾਤ:-ਮੇਰਾ ਜੀ ਕਰਦਾ ਏ ਕਿ ਮੈਂ ਤੁਹਾਡੇ ਪਿੰਡ ਤੁਹਾਡੇ ਵਿੱਚ ਰਹਿ ਕੇ ਤੁਹਾਡਾ ਰੋਜ਼ ਦਾ ਰਹਿਣ ਬਹਿਣ ਚੰਗੀ ਤਰ੍ਹਾਂ ਵੇਖਾਂ।

ਚੌਧਰੀ ਸਿਰ ਹਿਲਾ ਕੇ ਜ਼ਰਾ ਖਿੱਝ ਕੇ ਘਬਰਾਏ ਹੋਏ