ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/149

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੧ )

ਗੁੜ ਦਿਆਂ (ਸੱਚ ਮਿਰਚਾਂ ਝੂਠ ਗੁੜ) ਝੂਠ ਬੋਲਾਂ ਜੋ ਤੁਹਾਨੂੰ ਖਾ ਜਾਏ।

ਜ਼ਿਮੀਂਦਾਰ:-ਨਹੀਂ ਇਸ ਨਾਲ ਵੀ ਤਾਂ ਸਾਡਾ ਕੁਝ ਨਹੀਂ ਬਣਨਾ। ਅਸੀ ਏਹ ਗੱਲਾਂ ਸੈਂਕੜਿਆਂ ਵਰ੍ਹਿਆਂ ਤੋਂ ਸੁਣਦੇ ਆਏ ਆਂ, ਪਰ ਅਸੀਂ ਜਰਾ ਮੱਠਾ ਟੁਰਦੇ ਆਂ। ਇੱਕ ਵੇਲੇ ਇੱਕ ਗੱਲ ਹੋ ਸਕਦੀ ਏ। ਜੋ ਲੀਹ ਤੁਸੀ ਪਾਓਗੇ ਅਸੀ ਓਸੇ ਤੇ ਈ ਟੁਰੀ ਜਾਵਾਂਗੇ । ਪਹਿਲਾਂ ਜਿਸਤਰ੍ਹਾਂ ਅਸੀਂ ਆਪਣੇ ਮਨ ਨੂੰ ਮਨਣਾ ਏਂ ਉਸੇ ਤਰ੍ਹਾਂ ਅਸੀਂ ਆਪਣਿਆਂ ਭਰਾਵਾਂ ਤੇ ਆਪਣੀਆਂ ਘਰ ਵਾਲੀਆਂ ਨੂੰ ਵੀ ਮਨਾਣਾ ਹੋਇਆ। ਹਰ ਇੱਕ ਨਵੀਂ ਗੱਲ ਨੂੰ ਮੰਨਣ ਲਈ ਬੜਾ ਚਿਰ ਲਗਦਾ ਏ।

ਸੁਕਰਾਤ:-ਹਾਂ ਇਹ ਤਾਂ ਮੈਂ ਸਭ ਕੁਝ ਸਮਝਦਾ ਹਾਂ, ਪਰ ਕਿਸੇ ਕਿਸੇ ਦਿਨ ਮੈਂ ਬੜਾ ਕਾਹਲਾ ਪੈ ਜਾਂਦਾ ਆਂ ਤੇ ਸਮਝਦਾ ਹਾਂ ਕਿ ਤੁਸੀ ਕਦੀ ਵੀ ਨਹੀਂ ਸੁਧਰਨਾ।

ਜ਼ਿਮੀਂਦਾਰ:-ਅਸੀ ਤਾਂ ਅੱਗੇ ਈ ਥੋੜਾ ਮਾਸਾ ਸੁਧਰ ਗਏ ਆਂ ਤੇ ਤੁਹਾਡੇ ਤੋਂ ਬਿਨਾਂ ਹੋਰ ਕਿਸ ਨੂੰ ਏਸ ਗੱਲ ਦਾ ਵਧੇਰਾ ਪਤਾ ਏ?

ਸੁਕਰਾਤ:-ਹਾਂ ਕੁਝ ਨ ਕੁਝ ਫਰਕ ਪਿਆ ਤਾਂ ਜ਼ਰੂਰ ਦਿਸਦਾ ਏ। ਰੂੜੀ ਦੇ ਟੋਏ, ਵਿਆਹ ਸ਼ਾਦੀ ਦੇ ਰਜਿਸਟਰ, ਕਿਧਰੇ ਕਿਧਰੇ ਘਰਾਂ ਵਿੱਚ ਬਾਰੀਆਂ, ਅੱਗੇ