ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/148

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੦ )

ਪਸ਼ੂ ਬੀਮਾਰ ਨਹੀਂ ਹੁੰਦੇ ਤੇ ਨਾ ਈ ਓਹਨਾਂ ਦੇ ਬੱਚਿਆਂ ਦੀਆਂ ਅੱਖਾਂ ਤੁਹਾਡੇ ਤੇ ਤੁਹਾਡੇ ਬਾਲਾਂ ਵਾਂਗਰ ਖ਼ਰਾਬ ਹੁੰਦੀਆਂ ਨੇ। ਪਸ਼ੂ ਆਪਣੇ ਮਦੀਨ ਬੱਚਿਆਂ ਨੂੰ ਤੁਹਾਡੇ ਹਾਰ ਨਹੀਂ ਰੁਲਾਂਦੇ। ਓਹ ਸਭ ਨਾਲ ਇੱਕੋ ਜਿਹਾ ਵਰਤਦੇ ਨੇ। ਪਸ਼ੂ ਆਪਣੀਆਂ ਮਦੀਨਾਂ ਨੂੰ ਤੁਹਾਡੇ ਹਾਰ ਅੰਦਰ ਡੱਕ ਡੱਕ ਕੇ ਨਹੀਂ ਰੱਖਦੇ ਤੇ ਨਾ ਈ ਓਹਨਾਂ ਦੀ ਸੇਹਤ ਖਰਾਬ ਹੋਣ ਦੇਂਦੇ ਤੇ ਨਾ ਈ ਕਿਸੇ ਤਰਾਂ ਦੀ ਓਹਨਾਂ ਨੂੰ ਤਕਲੀਫ ਦੇਂਦੇ ਨੇ। ਪਸ਼ੂ ਤੁਹਾਡੇ ਵਾਂਗਰ ਇੱਕ ਦੂਜੇ ਦੀ ਤੀਵੀਂ ਲੈ ਕੇ ਨੱਸ ਨਹੀਂ ਜਾਂਦੇ ਤੇ ਨਾ ਈ ਓਹ ਤੁਹਾਡੇ ਹਾਰ ਇੱਕ ਦੂਜੇ ਤੇ ਦਾਵ੍ਹੇ ਕਰਦੇ ਫਿਰਦੇ ਨੇ ਤੇ ਨਾ ਈ ਓਹ ਆਪਣੇ ਪੀਣ ਦੇ ਪਾਣੀ ਨੂੰ ਤੁਹਾਡੇ ਵਾਂਗਰ ਗੰਦਿਆਂ ਕਰਦੇ ਨੇ।

ਜ਼ਿਮੀਂਦਾਰ:-ਸੁਕਰਾਤ ਜੀ! ਬੱਸ ਕਰੋ, ਬਹੁਤੀਆਂ ਗੱਲਾਂ ਨਾਂ ਬਣਾਈ ਜਾਓ । ਅੱਜ ਤੁਸੀ ਸਾਨੂੰ ਅਜਿਹਾ ਸ਼ਰਮਿੰਦਾ ਕਰਦੇ ਓ ਜੋ ਅਸੀ ਸਹਾਰ ਨਹੀਂ ਸੱਕਦੇ।

ਸੁਕਰਾਤ:-ਹੱਛਾ ਤੁਸੀ ਆਪ ਈ ਦੱਸੋ, ਮੈਂ ਸੱਚ ਆਖਣਾ ਜਾਂ ਕੂੜ ਮਾਰਨਾਂ?

ਜ਼ਿਮੀਂਦਾਰ:-ਸੁਕਰਾਤ ਜੀ, ਜੋ ਤੁਸੀ ਆਖਦੇ ਓ ਸੱਚ ਏ, ਪਰ ਸੁਣਦਿਆਂ ਮਿਰਚਾਂ ਲੱਗਦੀਆਂ ਨੇ।

ਸੁਕਰਾਤ:-ਤਾਂ ਤੁਹਾਡੀ ਸਲਾਹ ਏ ਜੋ ਮੈਂ ਤੁਹਾਨੂੰ