ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/146

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੮ )

ਲਿਆ ਏ। ਏਸ ਨਾਲ ਮੁਕੱਦਮੇ ਬਾਜ਼ੀ ਤੇ ਹੋਰ ਦੁਖ ਘੱਟ ਗਏ ਨੇ ਤੇ ਹੁਣ ਸਾਰੇ ਮੰਨ ਗਏ ਨੇ ਕਿ ਸਾਨੂੰ ਇਹ ਰਜਿਸਟਰ ਰੱਖਣਾ ਚਾਹੀਦਾ ਹੈ ਤੇ ਇਸ ਦਾ ਰੱਖਣਾ ਬਾਂਧੇ ਦਾ ਹੋਣਾ ਚਾਹੀਦਾ ਹੈ।

ਸੁਕਰਾਤ:-ਬਹੁਤ ਚੰਗਾ ਕੰਮ ਕੀਤਾ ਜੇ। ਫੇਰ ਤਾਂ ਤੁਸੀ ਪਸ਼ੂਆਂ ਤੋਂ ਦਬਾ ਦਬ ਵਧੀ ਜਾਂਦੇ ਓ।

ਜ਼ਿਮੀਂਦਾਰ:-ਜੀ ਹਾਂ, ਅਸੀ ਵਧਦੇ ਜਾਂਦੇ ਹਾਂ, ਪਰ ਤੁਸੀਂ ਸਾਨੂੰ ਕਤਾਬਾਂ, ਵੱਡੀਆਂ ਇਮਾਰਤਾਂ, ਕੱਪੜੇ ਸਿਊਣ ਦੀਆਂ ਮਸ਼ੀਨਾਂ ਤੇ ਬਾਈਸਿਕਲਾਂ ਦੀ ਕੋਈ ਗੱਲ ਨਹੀਂ ਦੱਸੀ।

ਸੁਕਰਾਤ:-ਤੁਸੀ ਲਿਖ ਸਕਦੇ ਹੋ?

ਜ਼ਿਮੀਂਦਾਰ:-ਜੀ ਨਹੀਂ।

ਸੁਕਰਾਤ:-ਤੁਸੀਂ ਘਰ ਉਸਾਰ ਸਕਦੇ ਹੋ?

ਜ਼ਿਮੀਂਦਾਰ:-ਅਸੀਂ ਰਾਜ ਤਾਂ ਨਹੀਂ।

ਸੁਕਰਾਤ:-ਕੀ ਤੁਸੀਂ ਬਾਈਸਿਕਲ, ਕੱਪੜੇ ਸੀਉਣ ਵਾਲੀ ਮਸ਼ੀਨ ਜਾਂ ਗੱਡੀ ਬਣਾ ਸਕਦੇ ਓ?

ਜ਼ਿਮੀਂਦਾਰ:-ਜੀ ਅਸੀ ਕੋਈ ਲੁਹਾਰ ਤਰਖਾਣ ਜਾਂ ਮਿਸਤਰੀ ਆਂ?

ਸੁਕਰਾਤ:-ਤੁਸੀ ਰੇਲ ਗੱਡੀ ਬਣਾ ਸਕਦੇ ਓ?