ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/144

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੬ )

ਕੋਈ ਖਿਆਲ ਵੀ ਨਹੀਂ ਕਰਦੇ । ਤੁਸੀ ਦੱਸੋ ਸਾਨੂੰ ਕਰਨਾ ਕੀ ਚਾਹੀਦਾ ਏ?

ਸੁਕਰਾਤ:-ਤੁਹਾਡੇ ਪਿੰਡ ਵਿੱਚ ਟੋਏ ਹੋਣਗੇ ਈ, ਤੁਸੀ ਸਾਰੇ ਅੱਜ ਕਲ੍ਹ ਮੈਲੇ ਲਈ ਟੋਏ ਪੁੱਟਦੇ ਈ ਓ?

ਜ਼ਿਮੀਂਦਾਰ:-ਜੀ ਇਹ ਸਭ ਕੁਝ ਤਾਂ ਤੁਹਾਡੀ ਤੁਫੈਲ ਈ ਏ ਨਾ। ਤਦੋਂ ਦੇ ਸਾਡੇ ਪਿੰਡ ਡਾਢੇ ਸਫਾ ਹਨ, ਸਾਡੇ ਮੁੰਡੇ ਕੁੜੀਆਂ ਵੀ ਅੱਗੇ ਨਾਲੋਂ ਤਕੜੇ ਨੇ ਤੇ ਓਹਨਾਂ ਦੀਆਂ ਅੱਖਾਂ ਵੀ ਅੱਗੇ ਨਾਲੋਂ ਚੰਗੀਆਂ ਨੇ, ਮੱਖੀਆਂ ਵੀ ਘੱਟ ਨੇ, ਧੂੜ ਧੁੱਪਾ ਵੀ ਘੱਟ ਵੀ ਏ, ਤੇ ਫਸਲ ਵੀ ਅੱਗੇ ਨਾਲੋਂ ਦੂਨੇ ਹੁੰਦੇ ਨੇ। ਟੋਏ ਵੀ ਸਾਡੇ ਲਈ ਨਫੇ ਦਾ ਇੱਕ ਵੱਡਾ ਕਾਰਣ ਨੇ।

ਸੁਕਰਾਤ:-ਏਹਨਾਂ ਟੋਇਆਂ ਵਿੱਚ ਟੱਟੀ ਫਿਰਿਆ ਕਰੋ। ਏਹਨਾਂ ਤੇ ਦੋ ਫੱਟੀਆਂ ਰੱਖ ਕੇ ਦੁਆਲੇ ਪਰਦਾ ਕਰ ਲਓ ਤਾਂ ਫੇਰ ਏਹ ਬਣੀਆਂ ਬਣਾਈਆਂ ਅੱਬਲ ਦਰਜੇ ਦੀਆਂ ਟੱਟੀਆਂ ਨੇ। ਇਹੋ ਜਿਹੀਆਂ ਪਿੰਡ ਦੇ ਦੁਆਲੇ ਦੁਆਲੇ ਕੁਝ ਆਦਮੀਆਂ ਤੇ ਕੁਝ ਜ਼ਨਾਨੀਆਂ ਦੇ ਵਰਤਣ ਲਈ ਬਣਾਓ । ਏਸ ਤਰ੍ਹਾਂ ਕਰਨ ਨਾਲ ਤੁਹਾਨੂੰ ਰੂੜੀ ਵੀ ਵਧੇਰੇ ਮਿਲੇਗੀ ਤੇ ਨਾ ਮੁਸ਼ਕ ਆਵੇਗੀ ਤੇ ਨਾ ਈ ਤੁਹਾਨੂੰ ਕੋਈ ਪਸ਼ੂਆਂ ਨਾਲੋਂ ਮਾੜੇ ਹੋਣ ਦਾ ਦੋਸ਼ ਲਾਏਗਾ। ਸਾਰਾ ਮੈਲਾ ਤੇ ਗੋਹਾ ਸੁਆਹ ਨਾਲ ਕੱਜਿਆ ਜਾਏਗਾ ਤੇ ਫੇਰ ਨ ਕੋਈ ਮੁਸ਼ਕ ਤੇ ਨਾ ਈ ਮੱਖੀਆਂ ਆਉਣਗੀਆਂ। ਇਸ ਨਾਲ