ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/143

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੫ )

ਮਨੁੱਖਾ ਜਨਮ ਦੀ ਵਡਿਆਈ


ਸੁਕਰਾਤ:-ਪਿੰਡ ਦੇ ਚੌਧਰੀਓ, ਮੈਨੂੰ ਕਿੰਨੇ ਚਿਰਾਂ ਤੋਂ ਤੁਹਾਡੇ ਪਿੰਡਾਂ ਦੇ ਜੀਵਨ ਦਾ ਖਿਆਲ ਪਿਆ ਆਉਂਦਾ ਏ ਤੇ ਮੈਂ ਸੱਚ ਮੁੱਚ ਸਮਝਦਾ ਹਾਂ ਕਿ ਤੁਹਾਡਾ ਜੀਵਨ ਜੰਗਲੀ ਜਾਨਵਰਾਂ ਤੋਂ-ਜਿਨ੍ਹਾਂ ਤੋਂ ਤੁਹਾਨੂੰ ਉੱਚੇ ਹੌਣ ਦਾ ਗੁਮਾਨ ਏ-ਕੋਈ ਐਡਾ ਉੱਚਾ ਨਹੀਂ।

ਜ਼ਿਮੀਂਦਾਰ:-ਬਾਬਾ ਜੀ, ਤੁਸੀ ਅੱਜ ਬੜੀਆਂ ਵਧ ਵਧ ਕੇ ਗੱਲਾਂ ਕਰਦੇ ਓ, ਤੁਸੀਂ ਕਿਉਂ ਆਖਦੇ ਓ ਕਿ ਸਾਰਾ ਆਵਾ ਈ ਊਤਿਆ ਹੋਇਆ ਏ?

ਸੁਕਰਾਤ:-ਜਦ, ਮੈਂ ਅੱਜ ਸਵੇਰੇ ਲਗਾ ਆਉਂਦਾ ਸਾਂ ਤਾਂ ਮੈਂ ਰਾਹ ਵਿੱਚ ਕਈਆਂ ਲੋਕਾਂ ਨੂੰ ਪੈਲੀਆਂ ਵਿੱਚ ਤੇ ਪਿੰਡ ਦਿਆਂ ਰਸਤਿਆਂ ਵਿੱਚ ਬਹਿ ਕੇ ਪਸ਼ੂਆਂ ਵਾਂਗਰ ਹੱਗਦਿਆਂ ਵੇਖਿਆ। ਨ ਓਹਨਾਂ ਨੂੰ ਕੋਈ ਸ਼ਰਮ ਹਯਾ ਸੀ ਤੇ ਨ ਕੋਈ ਸਫਾਈ ਦਾ ਖਿਆਲ ਸੀ । ਤੁਸੀ ਦੱਸੋ ਪਸ਼ੂ ਤੁਹਾਡੇ ਨਾਲੋਂ ਕਿਉਂ ਜ਼ਿਆਦਾ ਸਫਾ ਹੁੰਦੇ ਨੇ?

ਜ਼ਿਮੀਂਦਾਰ:-ਸੁਕਰਾਤ ਜੀ, ਅਸੀਂ ਸਾਰਿਆਂ ਨੇ ਕਿਸੇ ਨਾ ਕਿਸੇ ਥਾਂ ਤੇ ਕਿਸੇ ਨਾ ਕਿਸੇ ਵੇਲੇ ਟੱਟੀ ਫਿਰਨੀ ਹੋਈ ਨਾ। ਅਸੀ ਮੰਨਦੇ ਹਾਂ ਕਿ ਸਾਡੀ ਰਹਿਣੀ ਬਹਿਣੀ ਜਰਾ ਜਟਕੀ ਏ ਤੇ ਮੁਸ਼ਕ ਵੀ ਬੜੀ ਭੈੜੀ ਆਉਂਦੀ ਏ, ਪਰ ਅਸੀਂ ਹਿਲੇ ਹੋਏ ਹਾਂ ਤੇ ਅਸੀ ਓਸ ਦਾ ਹੁਣ