ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/142

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੪ )

ਸੁਕਰਾਤ:-(ਹੋਰ ਵੀ ਗੁੱਸੇ ਹੋਕੇ) ਤੁਸੀ ਸ਼ੈਤ ਜ਼ਾਲਮ ਨ ਹੋਵੋਗੇ, ਪਰ ਤੁਸੀਂ ਸੁਖ ਜਿਊੜੇ ਓ, ਜੇਹੜੇ ਦੂਜਿਆਂ ਦੇ' ਸਿਰੋਂ ਪਲਦੇ ਓ ਤੇ ਓਹਨਾਂ ਦਾ ਸੁਆਰਦੇ ਕੁਝ ਨਹੀਂ । ਤੁਸੀ ਪਿਨਸ਼ਨੀ ਓ, ਹੁਣ ਹੋਸ਼ ਕਰੋ ਤੇ ਜੇਹੜੀ ਚੰਗੀ ਸਿਖ ਮੱਤ ਫੌਜ ਵਿਚੋਂ ਲੈ ਕੇ ਆਏ ਸਾਓ, ਓਸ ਨੂੰ ਵਰਤੋਂ ਵਿੱਚ ਲਿਆਓ ਤੇ ਆਪਣੇ ਘਰਾਂ ਤੇ ਪਿੰਡ ਨੂੰ ਸਾਫ ਸੁਥਰਾ ਤੇ ਅਰੋਗ ਬਣਾਓ!

ਪਿਨਸ਼ਨੀ ਅਫ਼ਸਰ:-ਅੱਜ ਤੁਸੀ ਬੜੀਆਂ ਖੋਹਰੀਆਂ ਖੋਹਰੀਆਂ ਗੱਲਾਂ ਕਰਦੇ ਓ, ਪਰ ਅਸੀਂ ਜਤਨ ਕਰਕੇ ਇਸ ਵੱਡੇ ਕੰਮ ਵਿੱਚ ਮਦਦ ਦਿਆਂਗੇ।

ਸੁਕਰਾਤ:-ਮੈਂ ਇਹ ਸੁਣ ਕੇ ਬੜਾ ਖੁਸ਼ ਹਾਂ ਤੇ ਸੂਬੇਦਾਰ ਜੀ ਤੁਸੀ ਮੈਨੂੰ ਮੇਰੀਆਂ ਖੋਹਰੀਆਂ ਗੱਲਾਂ ਲਈ ਮਾਫੀ ਦਿਓ। ਭਾਵੇਂ ਮੈਂ ਕਦੀ ਕਦ ਤੁਹਾਡੇ ਨਾਲ ਬੜਾ ਗੁੱਸੇ ਹੋ ਜਾਂਦਾ ਹਾਂ, ਪਰ ਮੇਰੀ ਨੀਤ ਅਸਲੋਂ ਚੰਗੀ ਹੁੰਦੀ ਏ ਤੇ ਮੈਨੂੰ ਤੁਹਾਡੇ ਕਦੇ ਸੁਧਾਰਨ ਦੀ ਆਸ ਨਹੀਂ ਰਹਿੰਦੀ। ਮੈਂ ਵੀ ਕਦੀ ਫੌਜ ਵਿੱਚ ਨੌਕਰ , ਸਾਂ ਤੇ ਸ਼ਪਾਹੀ ਸੱਦਾ ਖੇਰਾ ਸਭ ਤੋਂ ਵੱਡਾ ਬੇਲੀ ਏ?