ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/141

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੩ )

ਤੋਂ ਵੀ ਵਧੇਰੇ ਭੈੜੇ ਓ। ਤੁਸੀ ਫੌਜ ਵਿੱਚੋਂ ਸਫਾਈ ਤੇ ਅਰੋਗਤਾ ਤੇ ਬੀਮਾਰੀਆਂ ਨੂੰ ਡੱਕਣ ਦਾ ਢੰਗ ਤੇ ਹੋਰ ਸਭ ਕੁਝ ਸਿੱਖਿਆ ਵੱਡੇ ਵੱਡੇ ਪੜ੍ਹੇ ਲਿਖੇ ਅਫਸਰਾਂ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਕਈ ਦੇਸ਼ ਡਿੱਠੇ। ਓਹਨਾਂ ਅਫਸਰਾਂ ਤੁਹਾਨੂੰ ਬੜੇ ਗਹੁ ਨਾਲ ਸਭ ਕੁਝ ਸਿਖਾਇਆ ਤੇ ਆਪਣੇ ਬਾਲਾਂ ਹਾਰ ਤੁਹਾਡੇ ਨਾਲ ਵਰਤਦੇ ਰਹੇ। ਹੁਣ ਤੁਸੀ ਪਿਨਸ਼ਨਾਂ ਲੈ ਕੇ ਘਰ ਆਏ ਓ ਤੇ ਤੁਹਾਡੀਆਂ ਪਿਨਸ਼ਨਾਂ ਵੀ ਏਹ ਜ਼ਿਮੀਂਦਾਰ ਈ ਦੇਂਦੇ ਨੇ। ਓਹਨਾਂ ਦੇ ਮੂਹਰੇ ਸੁਧਾਰ ਤੇ ਚੰਗੇ ਘਰ ਵਿੱਚ ਰਹਿਣ, ਚੰਗੀ ਖੇਤੀ ਵਾੜੀ ਕਰਨ ਤੇ ਬੀਮਾਰੀਆਂ ਨੂੰ ਡੱਕਣ, ਓਹਨਾਂ ਨੂੰ ਆਪਣੀਆਂ ਜ਼ਨਾਨੀਆਂ ਦੀ ਇੱਜ਼ਤ ਕਰਨੀ ਸਿਖਾਣ, ਕੁੜੀਆਂ ਮੁੰਡਿਆਂ ਨੂੰ ਪੜ੍ਹਾਣ ਦਾ ਨਮੂਨਾ ਬਣਕੇ ਸਿਖਾਣ ਦੀ ਥਾਂ ਤੁਸੀ ਘਰ ਆ ਕੇ ਉਲਟਾ ਓਸੇ ਪੁਰਾਣੇ ਗੰਦ ਵਿੱਚ ਓਹਨਾਂ ਦੇ ਨਾਲ ਗਰਕ ਜਾਂਦੇ ਓ। ਤੁਹਾਡੀ ਸੁਘੜਤਾਈ ਨਿਰੀ ਤੁਹਾਡੀ ਵਰਦੀ ਵਿੱਚ ਈ ਏ। ਤੁਸੀਂ ਤਾਂ ਨਿਰੇ ਪੂਰੇ ਆਲਸੀ ਤੇ ਵੇਹਲੀਆਂ ਖਾਣ ਵਾਲੇ ਓ। ਜੇਹੜੇ ਜਾਣਦੇ ਤਾਂ ਸਭ ਕੁਝ ਓ, ਪਰ ਆਲਸ ਦਿਆਂ ਮਾਰਿਆਂ ਕੁਝ ਨਹੀਂ ਕਰ ਸਕਦੇ। ਵਾਹ ਜੀ ਵਾਹ!

ਪਿਨਸ਼ਨੀ ਅਫ਼ਸਰ:-ਸੁਕਰਾਤ ਜੀ, ਜੋ ਕੁਝ ਤੁਸੀ ਆਖਦੇ ਓ, ਓਹ ਹੈ ਤਾਂ ਬਹੁਤ ਸਾਰਾ ਸੱਚ। ਭਾਵੇਂ ਕੁਝ ਵੀ ਹੋਵੇ ਅਸੀ ਓਹਨਾਂ ਹਾਰ ਜ਼ਾਲਮ ਤਾਂ ਨਹੀਂ।