ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/140

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੨ )

ਕਾਨੂਗੋ:-ਸੁਕਰਾਤ ਜੀ ਤੁਸੀ ਸੱਚੇ ਓ, ਤੁਸੀ ਸਾਨੂੰ ਸਾਡੇ ਫਰਜ਼ ਦਾ ਇੱਕ ਉੱਕਾ ਈ ਨਵਾਂ ਖਿਆਲ ਦੱਸਿਆ ਏ। ਜੋ ਕੁਝ ਤੁਸੀ ਆਖਿਆ ਏ ਮੈਂ ਉਸ ਤੇ ਜ਼ਰੂਰ ਟੁਰਾਂਗਾ ਤੇ ਤੁਸੀਂ ਵੇਖੋਗੇ ਕਿ ਮੈਂ ਤੇ ਮੇਰੇ ਪਟਵਾਰੀ ਤੁਹਾਡੇ ਸਭ ਤੋਂ ਤਕੜੇ ਸਾਥੀ ਹੋਵਾਂਗੇ। ਜ਼ੈਲਦਾਰ ਤੇ ਸਫ਼ੈਦ ਪੋਸ਼ ਜੀ। ਤੁਸੀ ਵੀ ਏਸ ਗੱਲ ਦਾ ਧਿਆਨ ਰੱਖਣਾ। ਲੋਕ ਵੀ ਸਾਡਾ ਲਿਹਾਜ਼ ਕਰਦੇ ਨੇ ਤੇ ਸਾਨੂੰ ਓਹਨਾਂ ਦੀ ਮਦਦ ਕਰਨ ਦਾ ਬੜਾ ਮੌਕਾ ਮਿਲਦਾ ਏ। ਤੁਹਾਨੂੰ ਏਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਏ ਕਿ ਤੁਸੀ ਜਦ ਜਦ ਮੌਕਾ ਮਿਲੇ ਉਸਤੋਂ ਲਾਹ ਕੱਢੋ ਤੇ ਆਪਣੇ ਲੋਕਾਂ ਦਾ ਸੁਧਾਰ ਕਰਨ ਦਾ ਜਤਨ ਕਰੋ ਤੇ ਓਹਨਾਂ ਨੂੰ ਜੋਕਾਂ ਹਾਰ ਨ ਚੰਬੜੇ ਰਹੋ। ਸੁਕਰਾਤ ਜੀ ਸਲਾਮ, ਮੈਂ ਤੁਹਾਡੀ ਏਸ ਕਰੜੀ ਪਰ ਡਾਢੀ ਚੰਗੀ ਸਿਖਿਆ ਲਈ ਧੰਨਵਾਦੀ ਹਾਂ ਤੇ ਮੈਂ ਏਸ ਨੂੰ ਕਦੀ ਨਹੀਂ ਭੁੱਲਾਂਗਾ।

ਜਦ ਏਹ ਸਾਰੇ ਸਰਕਾਰੀ ਆਦਮੀ ਟੁਰ ਗਏ ਤਾਂ ਇੱਕ ਪਿਨਸ਼ਨੀਆ ਅਫਸਰ ਜੇਹੜਾ ਕੋਲ ਬੈਠਾ ਸਾਰੀਆਂ ਗੱਲਾਂ ਸੁਣਦਾ ਸੀ ਆਖਣ ਲੱਗਾ 'ਸੁਕਰਾਤ ਜੀ ਸ਼ਾਵਾਸ਼ੇ, ਏਹ ਤਾਂ ਬੜੇ ਰਾਸ਼ਕ ਜੇ, ਮੈਂ ਬੜਾ ਖੁਸ਼ ਆਂ ਕਿ ਤੁਸੀ ਏਹਨਾਂ ਨੂੰ ਸਿੱਧਾ ਕੀਤਾ ਏ।'

ਸੁਕਰਾਤ:-(ਬੜੇ ਗੁੱਸੇ ਨਾਲ) ਤੁਸੀ ਪਿਨਸ਼ਨੀ ਫੋਜੀ ਅਫਸਰੋ ਤੇ ਸਪਾਹੀਓ, ਤੁਸੀ ਕੀ ਓ ? ਤੁਸੀ ਓਹਨਾਂ