ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/139

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੧ )

ਸੁਕਰਾਤ:-ਓਹੀ ਫਰਜ਼ ਪੂਰਾ ਕਰਨ ਦਾ ਖਿਆਲ।

ਕਾਨੂਗੋ:-ਜੀ ਹਾਂ, ਕਿਉਂ ਨਹੀਂ?

ਸੁਕਰਾਤ:-ਤੇ ਜਦ ਮੁੰਡਿਆਂ ਕੁੜੀਆਂ ਨੂੰ ਅੱਖੋਂ ਦਿਸਣਾ ਰਹਿ ਜਾਂਦਾ ਏ, ਓਹਨਾਂ ਦੀ ਸੇਹਤ ਨਹੀਂ ਰਹਿੰਦੀ, ਜੋਬਨ ਮਾਰਿਆ ਜਾਂਦਾ ਏ ਤੇ ਓਹਨਾਂ ਦੀਆਂ ਜਿੰਦਾਂ ਗੰਦ ਬੀਮਾਰੀ ਤੇ ਜਹਾਲਤ ਕਰਕੇ ਜਾਂਦੀਆਂ ਰਹਿੰਦੀਆਂ ਨੇ ਤੇ ਜ਼ਿਮੀਂਦਾਰਾਂ ਦਾ ਜਹਾਲਤ ਕਰਕੇ ਅੱਧਾ ਫਸਲ ਹੁੰਦਾ ਏ, ਓਹਨਾਂ ਵਿਚਾਰਿਆਂ ਨੂੰ ਖਬਰ ਨਹੀਂ ਕਿ ਸਾਨੂੰ ਚੰਗੀ ਖੇਤੀ ਵਾੜੀ ਕਿਸ ਤਰ੍ਹਾਂ ਕਰਨੀ ਚਾਹੀਦੀ ਏ,ਕੀ ਓਹਨਾਂ ਨੂੰ ਰਾਹ ਪਾਣਾ ਤੁਹਾਡਾ ਕੋਈ ਫਰਜ਼ ਈ ਨਹੀਂ?

ਕਾਨੂਗੋ:-ਸੱਚ ਮੁਚ ਅੱਜ ਤੀਕ ਮੈਂ ਏਸ ਮਾਮਲੇ ਤੇ ਅੱਗ ਏਸ ਤਰਾਂ ਦੀ ਵਿਚਾਰ ਨਹੀਂ ਸੀ ਕੀਤੀ, ਪਰ ਹੁਣ ਤੁਸੀ ਮੈਨੂੰ ਭਰਮ ਪਾ ਦਿੱਤਾ ਏ ਕਿ ਭਾਵੇਂ ਕੁਝ ਵੀ ਏ, ਅਸੀ ਸੱਚੇ ਨਹੀਂ ਤੇ ਅਸੀ ਪਬਲਿਕ ਦੇ ਨੌਕਰ ਵੀ ਆਪਣੇ ਲੂਣ ਨੂੰ ਹਰਾਮ ਨਹੀਂ ਕਰਦੇ।

ਸੁਕਰਾਤ:-ਏਸ ਵਿੱਚ ਤਾਂ ਸੱਚ ਮੁਚ ਕੋਈ ਫਰਕ ਨਹੀਂ ਕਿ ਭਾਵੇਂ ਬਾਲ ਖੂਹ ਵਿੱਚ ਡਿੱਗਕੇ ਮਰ ਜਾਏ ਜਾਂ ਮਾਤਾ ਨਾਲ ਜਾਂ ਮਰੋੜੇ ਨਾਲ। ਪਰ ਫਰਕ ਜਰਾ ਏਨਾ ਏ ਕਿ ਡੁੱਬਣ ਨਾਲ ਦੁੱਖ ਜਰਾ ਘੱਟ ਹੁੰਦਾ ਏ ਤੇ ਨਾਲੇ ਇਸ ਨਾਲ ਦੂਜੇ ਬੀਮਾਰ ਨਹੀਂ ਹੋਂਦੇ।