ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/138

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੦)

ਜ਼ਨਾਨੀ-ਮੈਨੂੰ ਮਾਫੀ ਦੇਣੀ ਜੋ ਜ਼ਨਾਨੀ ਦਾ ਨਾਉਂ ਮੈਂ ਮਗਰੋਂ ਲਿਆ ੲ, ਪਰ ਜੋ ਕੁਝ ਮੈਂ ਵੇਖਿਆ ਸੁਣਿਆ ਏ ਉਸ ਤੋਂ ਆਖਦਾ ਹਾਂ ਕਿ ਜ਼ਨਾਨੀਆਂ ਦੀ ਲੋਕੀ ਘੱਟ ਕਦਰ ਕਰਦੇ ਨੇ-ਖੁਹ ਵਿੱਚ ਢੇ ਪਏ ਤਾਂ ਕੀ ਤੁਸੀ ਓਸ ਵੇਲੇ ਆਖੋਗੇ, 'ਮੇਰੇ ਜ਼ੁੰਮੇ ਬੜੇ ਕੰਮ ਨੇ' ਤੇ ਰੋਲਾ ਪਾ ਕੇ ਲੋਕਾਂ ਨੂੰ ਮਦਦ ਲਈ ਸੱਦਣਾ, ਜਾਂ ਓਸ ਨੂੰ ਬਾਹਰ ਕੱਢਣਾ ਓਹਨਾਂ ਵਿੱਚੋਂ ਨਹੀਂ?

ਕਾਨੂਗੋ:-ਸੁਕਰਾਤ ਦੀ, ਐਵੇਂ ਝੱਲੀਆਂ ਗੱਲਾਂ ਨ ਕਰੋ ਇਹ ਤਾਂ ਆਮ ਅਕਲ ਤੇ ਭਲਮਨਸਊ ਦੀ ਗੱਲ ਏ। ਮੈਂ ਹਾਲ ਪਾਹਰਿਆ ਪਾ ਕੇ ਲੋਕਾਂ ਨੂੰ ਸੱਦਾਂਗਾ ਤੇ ਆਪਣੀ ਪੱਗ ਲਾਹ ਕੇ ਤੇ ਓਸ ਨੂੰ ਬਾਹਰ ਕੱਢਣ ਲਈ ਰੱਸਾ ਬਣਾ ਲਵਾਂਗਾ।

ਸੁਕਰਾਤ:-ਏਸ ਤਰ੍ਹਾਂ ਤੁਹਾਡਾ ਘੰਟਾ ਕੁ ਮਾਰਿਆ ਜਾਏਗਾ ਤੇ ਨਾਲੇ ਪੱਗ ਖਰਾਬ ਹੋ ਜਾਏਗੀ।

ਕਾਨੂਗੋ:-ਸਕਰਾਤ ਜੀ, ਉਸਦੀ ਮਦਦ ਕਰਨਾ ਸ਼ਰੀਂਹ ਮੇਰਾ ਫਰਜ਼ ਹੋਵੇਗਾ।

ਸੁਕਰਾਤ:-ਜੇ ਕਿਸੇ ਘਰ ਨੂੰ ਅੱਗ ਲੱਗ ਪਏ ਤਾਂ ਫੇਰ ਕੀ ਕਰੋਗੇ?

ਕਾਨੂਗੋ:-ਜੋ ਮੇਰੀ ਵਾਹ ਲੱਗੇਗੀ ਲਾ ਦਿਆਂਗਾ, ਭਾਵੇਂ ਮੇਰੇ ਕੱਪੜੇ ਵੀ ਖਰਾਬ ਹੋ ਜਾਣ।