ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/137

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੯ )

ਜ਼ਿਮੀਂਦਾਰਾਂ ਦੇ ਨੌਕਰ ਹਾਂ, ਜੇਹੜੇ ਵਿਚਾਰੇ ਗੰਦ ਤੇ ਰੋਗ ਨਾਲ ਪਏ ਮਰਦੇ ਤੇ ਦਲਿਦੱਰ ਤੇ ਖਜਾਲਤ ਵਿੱਚ ਰਹਿੰਦੇ ਤੇ ਐਵੇਂ ਖਾਹ ਮਖਾਹ ਗ਼ਰੀਬ ਬਣ ਕੇ ਦੱਖ ਪਏ ਭੋਗਦੇ ਨੇ।

ਕਾਨੂਗੋ:-ਸਾਡੇ ਜ਼ੁੱਮੇ ਆਪਣੇ ਕੰਮ ਨੇ ਤੇ ਇਹ ਗੱਲ ਓਹਨਾਂ ਵਿੱਚ ਨਹੀਂ।

ਸੁਕਰਾਤ:-ਪਰ ਤੁਹਾਨੂੰ ਏਹਨਾਂ ਲੋਕਾਂ ਦੇ ਦਿੱਤੇ ਹੋਏ ਟੈਕਸਾਂ ਤੋਂ ਤਲਬਾਂ ਮਿਲਦੀਆਂ ਨੇ, ਤੁਹਾਡੇ ਮੁੰਡੇ ਸਕੂਲਾਂ ਵਿੱਚ ਪੜ੍ਹਦੇ ਨੇ ਤੇ ਤੁਸੀਂ ਹਸਪਤਾਲਾਂ ਤੋਂ ਕੰਮ ਲੈਂਦੇ ਓ, ਜਿਨ੍ਹਾਂ ਦਾ ਖਰਚ ਇਹ ਲੋਕ ਭਰਦੇ ਨੂੰ ਤੇ ਫੇਰ ਵੀ ਤੁਸੀ ਏਹਨਾਂ ਦੀ ਮਦਦ ਕਰ ਕੇ ਓਹਨਾਂ ਹਾਲਤਾਂ ਦਾ-ਜਿਨ੍ਹਾਂ ਵਿੱਚ ਓਹ ਰਹਿੰਦੇ ਨੇ-ਸੁਧਾਰ ਕਰਨ ਦੀ ਆਪਣੀ ਕੋਈ ਜ਼ਿਮੇਂਵਾਰੀ ਈ ਨਹੀਂ ਸਮਝਦੇ?

ਕਾਨੂਗੋ:-ਸਾਡੇ ਜ਼ੁੰਮੇ ਹੋਰ ਬਥੇਰੇ ਕੰਮ ਨੇ, ਤੇ ਏਹੋ ਜਿਹਾ ਕੰਮ ਸਾਨੂੰ ਕਦੇ ਨਹੀਂ ਕਰਨਾ ਪਿਆ।

ਸੁਕਰਾਤ:-ਕੇਡੇ ਹਨੇਰ ਦੀ ਗੱਲ ਏ ਕਿ ਪਿੰਡਾਂ ਦਾ ਇਹ ਮੰਦਾ ਹਾਲ ਹੋਵੇ ਤੇ ਤੁਸੀ ਪੜ੍ਹੇ ਲਿਖੇ, ਆਦਮੀ-ਜਿਨ੍ਹਾਂ ਨੂੰ ਪਤਾ ਹੋਵੇ ਕਿ ਕੀ ਕੁਝ ਕਰਨਾ ਚਾਹੀਦਾ ਏ-ਲੋਕਾਂ ਦੀ ਸੇਵਾ ਕਰਨ ਦਾ ਕੰਮ ਆਪਣੇ ਜ਼ੁੰਮੇ ਈ ਨ ਸਮਝੋ। ਜੇ ਕੋਈ ਮੁੰਡਾ ਜਾਂ ਗਾਂ ਜਾਂ