ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/135

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੭)

ਕਾਨੂਗੋ:-ਹਾਂ ਜੀ, ਜੇ ਅਸੀ ਲਿਖੇ ਪੜ੍ਹੇ ਨ ਹੋਵੀਏ ਤਾਂ ਕੰਮ ਕਾਜ ਕਿਸ ਤਰ੍ਹਾਂ ਕਰੀਏ?

ਸੁਕਰਾਤ:-ਤਾਂ ਫੇਰ ਤੁਸੀ ਓਹ ਸਾਰੇ ਇਸ਼ਤਿਹਾਰ -ਜੇਹੜੇ ਪਿੰਡਾਂ ਵਿੱਚ ਟੋਏ ਕੱਢਣ ਤੇ ਪਿੰਡਾਂ ਦੀ ਸਫਾਈ ਪੜ੍ਹਾਈ ਤੇ ਮਾਤਾ ਠਕਾਣ ਤੇ ਹੋਰ ਸੁਧਾਰ ਕਰਨ ਲਈ ਕੱਢੇ ਗਏ ਨੇ-ਪੜ੍ਹੇ ਹੋਣਗੇ। ਮੇਰਾ ਖਿਆਲ ਏ ਤੁਸੀ ਜ਼ਿਲੇ ਦਾ ਗਜ਼ਟ ਵੀ ਪੜ੍ਹਦੇ ਹੋਵੋਗੇ?

ਕਾਨੂੰਗੋ:-ਮੇਰਾ ਖਿਆਲ ਏ ਮੈਂ ਇਹ ਸਭ ਕੁਝ ਡਿੱਠਾ ਏ।

ਸੁਕਰਾਤ:-ਤਾਂ ਤੁਸੀ ਡਿਪਟੀ ਕਮਿਸ਼ਨਰ ਦੇ ਲੈਕਚਰ ਵੀ ਸੁਣੇ ਹੋਣਗੇ ਤੇ ਓਸ ਨੂੰ ਇਹ ਦਸਦਿਆਂ ਵੀ ਸੁਣਿਆ ਹੋਵੇਗਾ ਕਿ ਪਿੰਡਾਂ ਨੂੰ ਦਰੁਸਤ ਕਰਨ ਲਈ ਕੀ ਕੀ ਕਰਨਾ ਚਾਹੀਦਾ ਏ?

ਕਾਨੂਗੋ, ਪਟਵਾਰੀ, ਜ਼ੈਲਦਾਰ, ਸਫ਼ੇਦ ਪੋਸ਼(ਸਾਰੇ ਅਕੱਠੇ):-
'ਅਸਾਂ ਈ ਨਹੀਂ ਸੀ ਸੁਨਣਾ, ਅਸੀਂ ਤਾਂ ਸੁਣ ਸੁਣ ਕੇ ਅੱਕ ਗਏ ਹਾਂ। ਤੁਸੀਂ ਇਹੋ ਜਿਹੀਆਂ ਗੱਲਾਂ ਕਦੀ ਨਹੀਂ ਸੁਣੀਆਂ ਹੋਣੀਆਂ! ਤੁਸੀਂ ਸਾਨੂੰ ਦੱਸੋ ਤਾਂ ਸਹੀ ਸਾਡਾ ਇਹਨਾਂ ਗੱਲਾਂ ਨਾਲ ਵਾਸਤਾ ਕੀ ਹੋਇਆ? ਡਿਪਟੀ ਕਮਿਸ਼ਨਰ ਕੀ, ਕਈ ਵਾਰੀ ਤਾਂ ਤਹਿਸੀਲਦਾਰ ਨੂੰ ਵੀ ਏਹਾ ਹਲਕ ਕੁੱਦ ਪੈਂਦਾ ਏ ਤੇ ਓਹ ਵੀ ਸਾਡਾ ਜੀਊਨ ਔਖਾ ਕਰਨ ਦਾ ਜਤਨ ਕਰਦਾ ਏ। ਪਰ ਮੈਂ