ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/134

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੬ )

ਸਾਰੇ ਨੌਕਰ ਵੀ ਤਾਂ ਲੋਕਾਂ ਦੇ ਈ ਹੋਏ ਨਾ?

ਕਾਨੂਗੋ:-ਹਾਂ ਜੀ ਹੋਣਾ ਤਾਂ ਏਸੇ ਤਰ੍ਹਾਂ ਈ ਚਾਹੀਦਾ ਏ।

ਸੁਕਰਾਤ:-ਹੱਛਾ, ਤਾਂ ਜਦ ਇਸ ਪਿੰਡ ਵਾਲੇ ਸਾਰੇ ਮਾਮਲਾ ਦੇਂਦੇ ਨੇ ਤਾਂ ਫੇਰ ਏਹ ਸਾਰੇ ਨੌਕਰ ਵੀ ਏਹਨਾਂ ਦੇ ਫੈਦੇ ਲਈ ਈ ਹੋਏ ਨਾ?

ਕਾਨੂਗੋ:-ਮੇਰਾ ਖਿਆਲ ਹੈ ਕਿ ਹੈਂ ਨੇ।

ਸਕਰਾਤ:-ਤਾਂ ਮੁੜ ਤੁਸੀ ਜੋ ਹਾਕਮ ਬਣੀ ਫਿਰਦੇ ਓ ਐਵੇਂ ਝੂਠੀ ਸ਼ੇਖੀ ਹੋਈ ਨਾ? ਤੁਹਾਡਾ ਪਟਵਾਰੀ ਤੇ ਤੁਸੀ ਸਾਰੇ ਲੋਕਾਂ ਦੇ ਨੌਕਰ ਹੋਏ ਨਾ ਤੇ ਨਾਲੇ ਏਸ ਪਿੰਡ ਵਾਲਿਆਂ ਦੇ ਵੀ?

ਕਾਨੂਗੋ:-ਜੇ ਮੇਰਾ ਵੀ ਇਹ ਖਿਆਲ ਏ।

ਸੁਕਰਾਤ:-ਤਾਂ ਫੇਰ ਏਹ ਚੰਗਾ ਨਹੀਂ ਹੋਵੇਗਾ ਕਿ ਇਸ ਪਟਵਾਰੀ ਨੂੰ ਵੱਡਿਆਂ ਹੋਣ ਤੋਂ ਪਹਿਲਾਂ ਸਿੱਖਿਆ ਦਿੱਤੀ ਜਾਏ ਕਿ ਉਹ ਆਪਣੀ ਜ਼ਬਾਨ ਸੰਭਾਲੇ ਤੇ ਚੇਤੇ ਰੱਖੇ ਕਿ ਓਹ ਪਿੰਡ ਵਾਲਿਆਂ ਦਾ ਨੌਕਰ ਏ, ਓਹਨਾਂ ਤੇ ਹਕੂਮਤ ਨਿਰੀ ਹਕੂਮਤ ਈ ਨ ਪਿਆ ਜਤਾਏ?

ਕਾਨੂਗੋ:-ਜੀ ਮੈਂ ਏਸ ਨੂੰ ਜ਼ਰੂਰ ਮੱਤ ਦਿਆਂਗਾ।

ਸੁਕਰਾਤ:-ਤੁਸੀ ਲੋਕਾਂ ਦੇ ਨੌਕਰ ਸਾਰੇ ਪੜ੍ਹੇ ਲਖੇ ਹੋਵੋਗੇ?