ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/133

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੫ )

ਗੋਰਮਿੰਟ ਇੱਕ ਵੱਡਾ ਸਾਰਾ ਬਾਨ੍ਹਣੂ ਦੇਸ਼ ਦੇ ਇੰਤਜ਼ਾਮ ਲਈ ਬੱਝਾ ਹੋਇਆ ਹੈ ਤੇ ਜੇਹੜੇ ਟਿਕਸ ਤੇ ਮਾਮਲਾ ਇਹ ਉਘਰਾਂਦੀ ਏ, ਉਸ ਨਾਲ ਉਸ ਦਾ ਖਰਚ ਟੁਰਦਾ ਏ।

ਸੁਕਰਾਤ:-ਕਾਨੂਗੋ ਜੀ, ਮੈਂ ਤੁਹਾਡਾ ਧੰਨਵਾਦ ਕਰਦਾ ਹਾਂ, ਤਾਂ ਫੇਰ ਇਹ ਤਾਂ ਦੱਸੋ, ਜੋ ਏਹ ਟੈਕਸ ਤੇ ਮਾਮਲਾ ਕੌਣ ਦੇਦਾ ਏ?

ਕਾਨੂਗੋ:-ਏਹ ਸਾਰੇ ਜ਼ਿਮੀਂਦਾਰ ਤੇ ਹਟਵਾਨੀਏ, ਹੋਰ ਕਿਸ ਦੇਣਾ ਏ?

ਸਕਰਾਤ:-ਤਾਂ ਫੇਰ ਜੇ ਏਹ ਲੋਕ ਈ ਏਸ ਦਾ ਖਰਚ ਭਰਦੇ ਨੇ ਤਾਂ ਇਹ ਵੱਡੀ ਸਰਕਾਰ ਉਹਨਾਂ ਦੀ ਹੋਈ ਨਾ?

ਕਾਨੂਗੋ:-ਜੀ ਹਾਂ, ਏਹ ਏਸ ਤਰ੍ਹਾਂ ਈ ਏ।

ਸੁਕਰਾਤ:-ਤਾਂ ਇਹ ਵੱਡੀ ਸਰਕਾਰ ਵੀ ਓਹਨਾਂ ਦੇ ਫੈਦੇ ਲਈ ਹੋਣੀ ਚਾਹੀਦੀ ਏ।

ਕਾਨੂਗੋ:-ਜੀ ਹਾਂ।

ਸੁਕਰਾਤ:-ਪਟਵਾਰੀ ਸਾਹਬ ਦੱਸਿਆ ਸੀ ਕਿ ਏਹ ਸਾਰੇ ਸਰਕਾਰੀ ਨੌਕਰ ਇਸ ਸਰਕਾਰ ਦੇ ਨੌਕਰ ਨੇ।

ਕਾਨੂਗੋ:-ਜੀ ਹਾਂ।

ਸੁਕਰਾਤ:-ਤਾਂ ਫੇਰ ਜੇ ਇਹ ਸਰਕਾਰ ਓਹਨਾਂ ਲੋਕਾਂ ਦੀ ਏ, ਜੇਹੜੇ ਟੈਕਸ ਭਰਦੇ ਨੇ ਤਾਂ ਫੇਰ ਏਹ