ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/132

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੪ )

ਪਟਵਾਰੀ:-ਬੇਸ਼ੱਕ ਹੋ ਸਕਦਾ ਏ, ਕੀ ਅਸੀਂ ਸਰਕਾਰੀ ਨੌਕਰ ਹੋਣ ਕਰਕੇ ਹਾਕਮ ਨਹੀਂ?

ਸੁਕਰਾਤ:-ਪਰ ਨੋਕਰ ਦਾ ਕੰਮ ਤਾਂ ਆਪਣੇ ਸਾਈਂ ਦੀ ਸੇਵਾ ਕਰਨਾ ਏ, ਓਹ , ਹਾਕਮ ਕਿਸ ਤਰ੍ਹਾਂ ਹੋ ਸਕਦਾ ਏ?

ਪਟਵਾਰੀ:-ਅਸੀ ਸਰਕਾਰੀ ਨੌਕਰ ਹਾਂ, ਏਸ ਲਈ ਹਾਕਮ ਹਾਂ, ਜ਼ਰਾ ਖਿਆਲ ਕਰ ਤੂੰ ਸਾਡੀ ਕਿਸ ਤਰ੍ਹਾਂ ਬੇਪਤੀ ਕਰਨਾ ਏਂ।

ਸੁਕਰਾਤ:-ਹੱਛਾ ਜੀ, ਮੈਂ ਚੰਗੀ ਤਰ੍ਹਾਂ ' ਖਿਆਲ ਰੱਖਾਂਗਾ, ਪਰ ਜੇ ਤੁਸੀਂ ਗੁੱਸਾ ਨ ਕਰੋ ਤਾਂ ਮੈਂ ਇੱਕ ਗੱਲ ਪੁੱਛਾਂ? ਮੈਂ ਬੜਾ ਹਰਾਨ ਹਾਂ ਕਿ ਨੌਕਰ ਹੋ ਕੇ ਤੁਸੀ ਸੇਵਾ ਕਿਸ ਦੀ ਕਰਦੇ ਓ?

ਪਟਵਾਰੀ:-ਓ ਬੁੱਢਿਆ ਉੱਲੂਆ, ਤੈਨੂੰ ਪਤਾ ਨਹੀਂ, ਸਰਕਾਰ ਦੀ, ਹੋਰ ਕਿਦ੍ਹੀ?

ਸੁਕਰਾਤ:-ਪਰ ਦੱਸੋ ਤਾਂ ਸਹੀ ਓਹ ਸਰਕਾਰ ਹੈ ਕੀ ਬਲਾ? ਕੀ ਓਹ ਕੋਈ ਆਦਮੀ ਏ ਜਾਂ ਕੋਈ ਹੋਰ ਸ਼ੈ ਏ? ਓਹ ਚੱਲਦੀ ਕਿਸ ਤਰ੍ਹਾਂ ਏ?

ਕਾਨੂਗੋ:-ਪਟਵਾਰੀ ਜੀ, ਤੁਸੀਂ ਜਾਓ ਤੇ ਮਾਮਲੇ ਦੀ ਬਾਛਾ ਦਾ ਹਿਸਾਬ ਕਰੀ ਜਾਓ ਤੇ ਮੈਂ ਏਸ ਨਾਲ ਭੁਗਤਦਾ ਹਾਂ। ਬਾਬਾ ਬੁੱਢਿਆ ਤੂੰ ਇਹ ਸਮਝ ਕਿ