ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/131

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੩ )

ਸੁਕਰਾਤ:-ਸਾਹਬ ਸਲਾਮਤ, ਪਰ ਕਿਸੇ ਨੇ ਅੱਗੋਂ ਉੱਤਰ ਨ ਦਿੱਤਾ। ਉਸ ਨੇ ਫੇਰ ਉੱਚੀ ਸਾਰੀ ਸਾਹਬ ਸਲਾਮਤ ਆਖੀ।

ਪਟਵਾਰੀ:-ਚੱਪ ਕਰ ਓ ਬਾਬਾ ਬੁੱਢਿਆ, ਤੈਨੂੰ ਦਿਸਦਾ ਨਹੀਂ ਜੋ ਹਾਕਮ ਅਕੱਠੇ ਹੋ ਕੇ ਆਪੋ ਵਿੱਚ ਸਲਾਹ ਕਰਦੇ ਨੇ। ਤੂੰ ਗੜੈਂ ਗੜੈਂ ਕਰਕੇ ਕਿਉਂ ਐਵੇਂ ਦਖਲ ਦੇਂਦਾ ਹੈਂ?

ਸੁਕਰਾਤ:-ਓ ਬੇਸ਼ਹੂਰ ਗਭਰੂ ਬਾਬੂਆ, ਦੱਸ ਖਾਂ ਹਾਕਮ ਕਿਹੜੇ ਨੇ?

ਪਟਵਾਰੀ:-ਓ ਬੱਢਿਆ ਜ਼ਰਾ ਹੋਸ਼ ਕਰ, ਨਹੀਂ ਤਾਂ ਤੇਰੀ ਇਹ ਜ਼ਬਾਨ ਤੈਨੂੰ ਵਖਤ ਪਾਏਗੀ ਆ। ਕੀ ਮੈਂ ਸਰਕਾਰੀ ਨੌਕਰ ਨਹੀਂ? ਤੀਜੇ ਦਰਜੇ ਦਾ ਪਟਵਾਰੀ ਹਾਂ, ਮੈਨੂੰ ਛੇ ਮਹੀਨੇ ਪੱਕਿਆਂ ਹੋਇਆਂ ਹੋਏ ਨੇ ਤੇ ਕੀ ਇਹ ਸਾਰ ਭਲੇਮਾਨਸ ਸਰਕਾਰੀ ਨੌਕਰ ਨਹੀਂ?

ਸੁਕਰਾਤ:-ਨਰ ਹਾਕਮ ਜੀ ਮਾਫ਼ੀ ਦਿਓ, ਤੁਸੀ ਹੁਣੇ ਈ ਤਾਂ ਮੈਨੂੰ ਆਖਿਆ ਸੀ ਕਿ ਅਸੀ ਹਾਕਮ ਹਾਂ ਤੋਂ ਹੁਣ ਤੁਸੀ ਆਖਦੇ ਓ ਜੀ ਅਸੀ ਪਬਲਿਕ ਦੇ ਨੌਕਰ ਹਾਂ।

ਪਟਵਾਰੀ:-ਪਰ ਹਾਂ ਤਾਂ ਅਸੀ ਹਾਕਮ ਈ ਨਾ?

ਸੁਕਰਾਤ:-ਇੱਕ ਨੌਕਰ ਹਾਕਮ ਕਿੰਜ ਹੋ ਸਕਦਾ ਏ?