ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/129

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੧ )

ਤਾਂ ਅਕੱਠੇ ਹੋਣ ਨੂੰ ਤਿਆਰ ਹਾਂ ਤੇ ਸ਼ਰਾਰਤ ਕਰਾਨ ਲਈ ਕਈ ਆਗੂ ਬਣ ਜਾਂਦੇ ਹਾਂ, ਪਰ ਅਸੀ ਭਲੇ ਕੰਮ ਲਈ ਕਦੀ ਏਕਾ ਨਹੀਂ ਕਰ ਸਕਦੇ ਤੇ ਕੋਈ ਆਗੂ ਅੱਗੇ ਲੱਗ ਕੇ ਚੰਗਾ ਕੰਮ ਕਰਕੇ ਲੋਕਾਂ ਨੂੰ ਵਿਖਾ ਨਹੀਂ ਸਕਦਾ?

ਸੂਬੇਦਾਰ ਮੇਜਰ:-ਸੁਕਰਾਤ ਜੀ, ਇਹ ਗੱਲ ਏਸੇ ਤਰ੍ਹਾਂ ਈ ਜੇ, ਤੇ ਸਦਾ ਏਸੇ ਤਰ੍ਹਾਂ ਹੁੰਦੀ ਆਈ ਏ।

ਸੁਕਰਾਤ:-ਤਾਂ ਸਾਨੂੰ ਯਤਨ ਕਰਕੇ ਇਸ ਨੂੰ ਬਦਲਣਾ ਚਾਹੀਦਾ ਏ। ਆਓ ਅਸੀ ਤੁਹਾਡੇ ਪਿੰਡ ਵਿੱਚ ਪਿਨਸ਼ਨ ਅਫਸਰਾਂ ਦੀ ਇੱਕ ਕਲੱਬ ਬਣਾਈਏ। ਥੋੜਾ ਜਿਹਾ ਰੁਪਿਆ ਕੱਠਾ ਕਰਕੇ ਜ਼ਨਾਨੀਆਂ ਤੇ ਮੁੰਡਿਆਂ ਕੁੜੀਆਂ ਲਈ ਇੱਕ ਬਾਗ ਬਣਾਈਏ ਤੇ ਓਥੇ ਅਸੀ ਓਹ ਸਾਰੇ ਕੰਮ ਕਰੀਏ ਤੇ ਓਹ ਢੰਗ ਕੱਢੀਏ ਜਿਨ੍ਹਾਂ ਨਾਲ ਪਿੰਡ ਦੇ ਜੀਵਨ ਵਿੱਚ ਕੁਝ ਸੁਧਾਰ ਹੋ ਸੱਕੇ। ਅਸੀ ਕੋਈ ਗ਼ਰੀਬ ਨਹੀਂ ਤੇ ਨਵੀਆਂ ਚੀਜ਼ਾਂ ਲਿਆਉਣ ਨਾਲ ਰੁਪਿਆ ਵੀ ਵੱਧ ਆਵੇਗਾ, ਜਿਸ ਤਰਾਂ ਚੰਗਾ ਬੀ, ਲੋਹੇ ਦੇ ਹਲ, ਗਿੜਦੇ ਖੂਹ ਤੇ ਏਸ ਤਰ੍ਹਾਂ ਦੀਆਂ ਹੋਰ ਕਈ ਚੀਜ਼ਾਂ। ਦੂਜੀਆਂ ਚੀਜ਼ਾਂ ਜਿਨ੍ਹਾਂ ਨਾਲ ਗੰਦ ਤੇ ਰੋਗ ਘਟਦਾ ਏ, ਓਹਨਾਂ ਤੇ ਸਾਡਾ ਲੱਗਣਾ ਈ ਕੁਝ ਨਹੀਂ। ਜੇਹੜਾ ਸਾਡਾ ਸਮਾਂ ਹੁਣ ਤਪ ਨਾਲ ਮੰਜੇ ਤੇ ਪਿਆਂ ਅਜਾਈਂ ਜਾਂਦਾ ਏ, ਓਹ ਤਪ ਤੋਂ