ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/128

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੦ )

ਆਪਣੇ ਪੁਰਾਣੇ ਰਾਹ ਤੇ ਤੁਰ ਕੇ ਰਾਜ਼ੀ ਓ ਤੇ ਨਿਰੀ ਵਰਦੀ ਪਾ ਕੇ ਆਪਣੀ ਸੁਘੜਤਾਈ ਦਾ ਚਮਤਕਾਰ ਵਿਖਾਓ ਤੇ ਜੋ ਕੁਝ ਤੁਸੀ ਫੌਜ ਵਿੱਚ ਸਿੱਖਿਆ ਸਭ ਭੁਲਾ ਛੱਡੋ ਤਾਂ ਫੌਜ ਵਿੱਚ ਜੋ ਕੁਝ ਤੁਹਾਨੂੰ ਸਿਖਾਇਆ ਗਿਆ ਤੇ ਜਿੰਨਾ ਤੁਹਾਡਾ ਸੁਧਾਰ ਹੋਇਆ, ਓਹ ਸਾਰਾ ਵਿਅਰਥ ਹੀ ਗਿਆ ਨਾ?

ਸੂਬੇਦਾਰ ਮੇਜਰ:-ਸੁਕਰਾਤ ਜੀ, ਤੁਸੀ ਸਾਡੇ ਕੋਲੋਂ ਕਰਾਨਾ ਕੀ ਚਾਹੁੰਦੇ ਓ? ਤੁਸੀਂ ਰੋਜ਼ ਸਾਡੇ ਲਈ ਅਜਬ ਅਜਬ ਫੈਸ਼ਨ ਲਈ ਆਉਂਦੇ ਓ।

ਸੁਕਰਾਤ:-ਮੈਂ ਚਾਹੁੰਦਾ ਹਾਂ ਕਿ ਤੁਸੀ ਪਿਨਸ਼ਨੀਏ ਅਫਸਰ ਫੌਜੋਂ ਪਰਤਦੀ ਵਾਰੀ ਆਪਣੇ ਨਾਲ ਕੁਝ ਚਾਨਣ ਤੇ ਸੁਘੜਤਾਈ ਲੈ ਕੇ ਆਪਣਿਆਂ ਪਿੰਡਾਂ ਨੂੰ ਆਵੋ, ਤੇ ਆ ਕੇ ਆਪਣਿਆਂ ਘਰਾਂ ਨੂੰ ਸਫਾਈ ਤੇ ਆਰਾਮ ਦਾ ਇੱਕ ਨਮੂਨਾ ਬਣਾਓ ਤੇ ਆਪਣਿਆਂ ਮੁੰਡਿਆਂ ਕੁੜੀਆਂ ਤੇ ਜ਼ਨਾਨੀਆਂ ਦੇ ਹੱਸਣ ਖੇਡਣ ਲਈ ਬਾਗ ਲਾਓ।

ਸੂਬੇਦਾਰ ਮੇਜਰ:-ਸੁਕਰਾਤ ਜੀ, ਆਖਣ ਨੂੰ ਇਹ ਗੱਲ ਤਾਂ ਸੋਹਣੀ ਲੱਗਦੀ ਏ ਤੇ ਏਹ ਸਭ ਕੁਝ ਕਰਨ ਦਾ ਸਾਡਾ ਕਦਰ ਵੀ ਏ, ਪਰ ਅਸੀ ਅਕੱਠੇ ਹੋਣ ਜੋਗੇ ਨਹੀਂ ਤੇ ਅੱਗੇ ਵੀ ਕਿਸੇ ਨਹੀਂ ਜੇ ਲੱਗਣਾ।

ਸੁਕਰਾਤ:-ਤਾਂ ਮੈਂ ਕੀ ਆਖਾਂ? ਫੇਰ ਓਹੀ ਪੁਰਾਣੀ ਰਾਮ ਕਹਾਣੀ। ਅਸੀ ਭੈੜਿਆਂ ਕੰਮਾਂ ਲਈ