ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/126

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੮ )

ਪਿਨਸ਼ਨੀ ਅਫਸਰ:-ਸੁਕਰਾਤ ਜੀ, ਓਹ ਕੇਹੜੀ?

ਸੁਕਰਾਤ:-ਰੂੜੀ ਦੇ ਢੇਰ ਤੇ ਬੈਠੇ ਹੋਏ ਮੋਰ।

ਪਿਨਸ਼ਨੀ ਅਫਸਰ:-ਬਾਬਾ ਜੀ ਅੱਜ ਤਾਂ ਤੁਸੀ ਬੜੀਆਂ ਵੱਧ ਵੱਧ ਕੇ ਗੱਲਾਂ ਕਰਦੇ ਓ, ਤੁਸੀਂ ਸਾਨੂੰ ਰੂੜੀ ਦੇ ਢੇਰ ਤੇ ਬੈਠੇ ਮੋਰਾਂ ਨਾਲ ਰਲਾ ਕੇ ਸਾਡੀ ਬੇਪਤੀ ਕਿਉਂ ਕੀਤੀ ਜੇ?

ਸੁਕਰਾਤ:-ਹਾਂ, ਤੁਸੀਂ ਸੋਹਣੀਆਂ ਦੇ ਵਰਦੀਆਂ ਪਾ ਕੇ ਤਕਮੇ ਸਜਾਏ ਹੋਏ ਨੇ, ਪਰ ਤੁਹਾਡਾ ਪਿੰਡ ਗੰਦਾ ਏ।

ਪਿਨਸ਼ਨੀ ਅਫਸਰ:-ਮੇਲ ਤੁਸੀ ਮੇਲਿਆ ਏ ਓਹ ਮੰਦੇ ਭਾਗਾਂ ਨੂੰ ਮਿਲਦਾ ਤਾਂ ਠੀਕ ਏ, ਪਰ ਭਾਵੇਂ ਕੁਝ ਵੀ ਹੋਵੇ, ਇਹ ਤੁਹਾਨੂੰ ਮੰਨਣਾ ਪਏਗਾ ਕਿ ਜੋ ਕੁਝ ਤੁਸੀ ਆਖਿਆ ਸੀ ਓਹ ਰੱਬ ਵੱਲੋਂ ਈ ਏ।

ਸੁਕਰਾਤ-:ਕੀ ਇਹ ਰੱਬ ਵੱਲੋਂ ਏ? ਰੁੜੀ ਦੇ ਢੇਰ ਮੋਰਾਂ ਨੇ ਲਾਏ ਸਨ?

ਪਿਨਸ਼ਨੀ ਅਫਸਰ:-ਹੀਂ ਜੀ।

ਸੁਕਰਾਤ:-ਤਾਂ ਕੀ ਤੁਸੀਂ ਸਾਰੇ ਆਪਣੇ ਪਿੰਡ ਦੀ ਗੰਦੀ ਹਾਲਤ ਦੇ ਜੁੰਮੇਵਾਰ ਨਹੀਂ?