ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/125

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੭ )

ਜੇਹੜਾ ਸਾਡੇ ਵੱਲ ਹੋ ਜਾਏਗਾ ਤੇ ਹਰ ਇੱਕ ਟੱਬਰ ਜਿਸ ਨੂੰ ਅਸੀ ਆਖ ਵੇਖ ਕੇ ਆਪਣੇ ਵਰਗਾ ਬਣਾ ਲਵਾਂਗੇ, ਸਾਡਾ ਸਾਥੀ ਬਣ ਜਾਏਗਾ। (ਚੇਤੇ ਰੱਖੋ ਕਿ ਇਹ ਯੁੱਧ ਕਰਨੀ ਦਾ ਏ ਕਥਣੀ ਦਾ ਨਹੀਂ) ਓਹ ਸਾਡਾ ਇਸ਼ਤਿਹਾਰ ਹੋਵੇਗਾ; ਏਸੇ ਲਈ ਅੰਤ ਨੂੰ ਜ਼ਰੂਰ ਸਾਡੀ ਜਿੱਤ ਹੋਵੇਗੀ।

ਸੂਬੇਦਾਰ ਤੇ ਲੰਬਰਦਾਰ:-ਸਾਡਾ ਨਿਸਚਾ ਏ ਕਿ ਤੁਸੀ ਸੱਚੇ ਓ। ਤਰੱਕੀ ਦੀ ਜੈ!'


ਧਰਮ ਯੁੱਧ

ਇੱਕ ਦਿਨ ਸੁਕਰਾਤ ਟੁਰਦਾ ਫਿਰਦਾ ਪਿੰਡ ਦੇ ਦਾਰੇ ਆ ਨਿਕਲਿਆ ਤੇ ਕੀ ਵੇਖਦਾ ਏ ਕਿ ਸਾਰਾ ਦਾਰਾ ਪਿਨਸ਼ਨੀ ਫੌਜੀ ਅਫਸਰਾਂ ਤੇ ਸਿਪਾਹੀਆਂ ਨਾਲ ਭਰਿਆ ਪਿਆ ਏ। ਸਾਰੇ ਵਰਦੀਆਂ ਪਾ ਕੇ ਤੇ ਤਕਮੇ ਲਾ ਕੇ ਲੈਸ ਹੋਏ ਹੋਏ ਹਨ ਤੇ ਬੜੀਆਂ ਆਕੜਾਂ ਤੇ ਲਹਿਰਾਂ ਵਿੱਚ ਆਏ ਹੋਏ ਨੇ।

ਸੁਕਰਾਤ:-ਸਾਹਬ ਸਲਾਮਤ ਜੀ, ਅੱਜ ਤਾਂ ਤੁਸੀਂ ਬੜੇ ਲੈਸ ਹੋਏ ਹੋਏ ਨਜ਼ਰ ਆਉਂਦੇ ਓ। ਤੁਹਾਨੂੰ ਵੇਖ ਕੇ ਮੈਨੂੰ ਇੱਕ ਗੱਲ ਚੇਤੇ ਆਈ ਏ।