ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/124

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੬ )

ਤੁਸੀ ਠੀਕ ਆਖੀ ਏਂ, ਪਰ ਤੁਸੀ ਆਪਣੇ ਘਰ ਪਿੰਡ ਵਾਲਿਆਂ ਦੇ ਅੱਗੇ ਲੱਗ ਕੇ ਓਹਨਾਂ ਦਾ ਸੁਧਾਰ ਕਰਨ ਤੇ ਓਹਨਾਂ ਨੂੰ ਸੁਘੜਤਾਈ ਸਿਖਾਣ ਲਈ ਕਿਉਂ ਹੋਰ ਤਕਮੇ ਨਹੀਂ ਲੈਂਦੇ?

ਸੂਬੇਦਾਰ:-ਹੱਛਾ ਬਾਬਾ ਜੀ, ਮੈਂ ਜਤਨ ਕਰਾਂਗਾ, ਮੈਂ ਤਾਂ ਆਰਾਮ ਲਈ ਛੁੱਟੀ ਲੈਕੇ ਘਰ ਆਇਆ ਸਾਂ, ਲੜਾਈ ਛੇੜਣ ਨਹੀਂ ਆਇਆ ਤੇ ਲੜਾਈ ਵੀ ਗੰਦ, ਰੂੜੀਆਂ, ਰੋਗ, ਗ਼ਰੀਬੀ ਤੇ ਨੀਚਤਾ ਦੇ ਵਿਰੁੱਧ।

ਸੁਕਰਾਤ:-ਤੁਸੀ ਜਤਨ ਕਰਕੇ ਵੇਖੋ, ਤੁਹਾਨੂੰ ਇਸ ਦਾ ਫਲ ਜ਼ਰੂਰ ਮਿਲੇਗਾ। ਇਸ ਲੜਾਈ ਵਿੱਚ ਮਰਨ ਕੋਈ ਨਹੀਂ ਲੱਗਾ। ਕਦੀ ਕੋਈ ਗੋਲੀਆਂ ਵਾਂਗਰ ਹਾਸੇ ਮਖੌਲ ਨਾਲ ਵੀ ਮਰਦਾ ਵੇਖਿਆ ਜੇ? ਤੁਹਾਨੂੰ ਛੇਤੀ ਈ ਹਾਸੇ ਮਖੌਲ ਦਾ ਅਸਰ ਹੋਣਾ ਹਟ ਜਾਏਗਾ ਤੇ ਜਿੰਨਾ ਲੋਕ ਤੁਹਾਨੂੰ ਮਖੋਲ ਕਰਨਗੇ, ਤੁਸੀ ਅੱਗੋਂ ਓਨਾ ਈ ਤਕੜੇ ਹੋ ਕੇ ਆਪਣੇ ਪਿੰਡ ਦੇ ਸੁਧਾਰ ਲਈ ਲੜੋਗੇ।

ਸੂਬੇਦਾਰ:-ਸੁਕਰਾਤ ਜੀ ਅਸੀਂ ਤੁਹਾਡੇ ਏਸ ਧਰਮ ਯੁੱਧ ਲਈ ਤੁਹਾਡੇ ਨਾਲ ਹੋ ਕੇ ਲੜਾਂਗੇ।

ਸੁਕਰਾਤ:-ਇਹ ਓਹ ਲੜਾਈ ਏ ਜਿਸ ਵਿੱਚ ਸਾਡੀ ਜ਼ਰੂਰ ਜਿੱਤ ਹੋਵੇਗੀ ਤੇ ਹਰ ਜਿੱਤ ਨਾਲ ਸਾਡੀ ਫੌਜ ਦਾ ਬਲ ਵਧਦਾ ਜਾਏਗਾ। ਹਰ ਇੱਕ ਆਦਮੀ