ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/123

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੫ )

ਵਿਚੋਂ ਇਕ ਵੀ ਨਕੰਮੀ ਨਹੀਂ ਨਿਕਲੀ । ਪਹਿਲਾਂ ਓਹਨਾਂ ਨੂੰ ਚੰਗੀ ਤਰ੍ਹਾਂ ਪਰਤਾ ਕੇ ਵੇਖਿਆ ਜਾਂਦਾ ਏ ਤੇ ਜੇ ਓਹ ਫੈਦੇਵੰਦੀਆਂ ਨਿਕਲਣ ਤਾਂ ਫੇਰ ਓਹਨਾਂ ਦਾ ਜ਼ਿਲੇ ਦੇ ਗਜ਼ਟ ਦੀ ਰਾਹੀਂ, ਇਸ਼ਤਿਹਾਰਾਂ ਦੀ ਰਾਹੀਂ, ਗੀਤਾਂ ਦੀ ਰਾਹੀਂ ਤੇ ਤਮਾਸ਼ਿਆਂ ਦੀ ਰਾਹੀਂ ਪਰਚਾਰ ਕੀਤਾ ਜਾਂਦਾ ਏ।

ਲੰਬਰਦਾਰ:-ਮੈਨੂੰ ਤੁਹਾਡੀ ਗੱਲ ਹੁਣ ਸਮਝ ਆਈ ਏ। ਮੈਂ ਪਿੰਡ ਦਾ ਆਗੂ ਹਾਂ ਤੇ ਮੈਨੂੰ ਈ ਅੱਗੇ ਲੱਗਣਾ ਚਾਹੀਦਾ ਏ, ਮੈਂ ਜਤਨ ਕਰਾਂਗਾ।

ਸੁਕਰਾਤ:-ਹੱਛਾ ਤੁਸੀਂ ਸੂਬੇਦਾਰ ਤੇ ਰਸਾਲਦਾਰ ਜੀ, ਤੁਸੀਂ ਆਪਣੀਆਂ ਛਾਤੀਆਂ ਤੇ ਹੱਥ ਮਾਰ ਮਾਰ ਕੇ ਆਪਣੇ ਤਕਮੇ ਵਿਖਾਂਦੇ ਓ ਤੇ ਆਖਦੇ ਓ ਕਿ ਅਸੀਂ ਅੱਗੇ ਹੋ ਕੇ ਫਰਾਂਸ ਤੇ ਮੈਸੋਪਟੇਮੀਆ ਵਿੱਚ ਆਪਣਿਆਂ ਸਾਥੀਆਂ ਨੂੰ ਲੜਾਂਦੇ ਰਹੇ ਹਾਂ। ਹੁਣ ਤੁਸੀਂ ਘਰ ਆ ਕੇ ਆਪਣੇ ਪਿੰਡ ਵਾਲਿਆਂ ਨੂੰ ਅੱਗੇ ਹੋ ਕੇ ਕਿਉਂ ਨਹੀਂ ਲੜਾਂਦੇ?

ਸੂਬੇਦਾਰ:-ਸੁਕਰਾਤ ਜੀ, ਫਰਾਂਸ ਵਿੱਚ ਇੱਕ ਕੰਪਨੀ ਨੂੰ ਅੱਗੇ ਹੋ ਕੇ ਲੜਾਣ ਨਾਲੋਂ, ਏਥੇ ਪਿੰਡ ਵਾਲਿਆਂ ਨੂੰ ਪੁਰਾਣੀਆਂ ਭੈੜੀਆਂ ਰਸਮਾਂ ਦੇ ਵਿਰੁਧ ਲੜਾਣ ਲਈ ਇੱਕ ਵਡੇਰੇ ਸੂਰਮੇ ਦੀ ਲੋੜ ਏ।

ਸੁਕਰਾਤ:-ਸੂਬੇਦਾਰ ਜੀ, ਹਾਂ, ਇਹ ਗੱਲ ਤਾਂ