ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/122

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੪ )

ਕੀ ਤੁਹਾਨੂੰ ਆਪਣੇ ਆਪ ਨੂੰ ਸ਼ਰਮ ਨਹੀਂ ਆਉਂਦੀ ? ਕੀ ਤੁਸੀਂ ਆਪਣੇ ਆਪ ਤੋਂ ਘਿਣ ਨਹੀਂ ਕਰਦੇ ?

ਲੰਬਰਦਾਰ:-ਸਕਰਾਤ ਜੀ, ਤੁਸੀ ਬੇਸ਼ਕ ਮੈਨੂੰ ਸ਼ਰਦਿਆਂ ਕਰੀ ਜਾਓ, ਪਰ ਵੱਖ ਰਹਿ ਕੇ ਸਾਰੇ ਪਿੰਡ ਪਾਸੋਂ 'ਠੱਠੇ ਕਰਾਨੇ ਤੇ ਚਿਘੀਆਂ ਕਢਾਣੀਆਂ ਬੜਾ ਔਖਾ ਕੰਮ ਏ ।

ਸਕਰਾਤ:-ਕੋਈ ਨ ਕੋਈ ਤਾਂ ਜ਼ਰੂਰ ਅੱਗੇ ਲੱਗੇਗਾ, ਨਹੀਂ ਤੇ ਕੋਈ ਤ੍ਰੱਕੀ ਨਹੀਂ ਹੋਣ ਲੱਗੀ।

ਲੰਬਰਦਾਰ:-ਇਹ ਤਾਂ ਉੱਕਾ ਈ ਸੱਚ ਏ ।

ਸੁਕਰਾਤ:-ਤਾਂ ਫੇਰ ਤੁਹਾਡੇ ਨਾਲੋਂ-ਜੋ ਪਿੰਡ ਦੇ ਲੰਬਰਦਾਰ ਓ-ਹੋਰ ਅੱਗੇ ਲੱਗਣ ਨੂੰ ਕੇਹੜਾ ਚੰਗਾ ਏ? ਤੁਹਾਡੀ ਨਵੀਆਂ ਨਵੀਆਂ ਚੀਜ਼ਾਂ ਨੂੰ ਪਰਤਾ ਕੇ ਵੇਖਣਾ ਦੀ ਕਦਰ ਏ, ਕਿਉਂ ਜੋ ਤੁਹਾਡੇ ਪੱਲੇ ਪੈਸੇ ਜੁ ਹੋਏ । ਜੇ ਓਹਨਾਂ ਦੇ ਵਰਤਣ ਤੋਂ ਪਹਿਲਾਂ ਕੰਮ ਨਾ ਬਣਿਆ ਤਾਂ ਵੀ ਤੁਹਾਨੂੰ ਕੋਈ ਪਰਵਾਹ ਨਹੀਂ ! ਏਹਨਾਂ ਗ਼ਰੀਬਾਂ ਦੀ ਏਹੋ ਜਿਹੇ ਕੰਮ ਕਰਨ ਦੀ ਕਦਰ ਕਿੱਥੋਂ ਏ । ਓਹ ਤਾਂ ਬਹਿ ਕੇ ਵੇਖਦੇ ਰਹਿੰਦੇ ਨੇ ਜੋ ਵੱਡੇ ਆਦਮੀ ਏਹਨਾਂ ਨੂੰ ਵਰਤਨ, ਤੇ ਜੇ ਓਹਨਾਂ ਨੂੰ ਕੋਈ ਫੈਦਾ ਹੋਵੇ ਤਾਂ ਅਸੀਂ ਵੀ ਓਸੇ ਤਰ੍ਹਾਂ ਈ ਕਰੀਏ । ਜੇ ਸੱਚ ਪੁੱਛੋ ਤਾਂ ਜਿੰਨੀਆਂ ਵੀ ਚੀਜ਼ਾਂ ਦਾ ਤੁਹਾਡੇ ਜ਼ਿਲੇ ਵਿੱਚ ਅੱਜ ਤੀਕ ਪਰਚਾਰ ਹੋਇਆ ਹੈ, ਉਹਨਾਂ