ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/121

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੩ )

ਓ ਕਿ ਕੁੱਤੇ ਹਾਰ ਪਿੰਡ ਦੇ ਵਿੱਚ ਤੇ ਪਿੰਡੋਂ ਬਾਹਰ, ਥਾਂ ਥਾਂ ਹੱਗਣਾ ਛੱਡ ਦਿਓ, ਕੀ ਤੁਸੀਂ ਆਪ, ਤੁਹਾਡੀ ਵਹੁਟੀ ਤੇ ਮੁੰਡੇ ਕੁੜੀਆਂ ਸਾਰੇ ਉਸੇ ਤਰ੍ਹਾਂ ਸੁਚੇਤ ਪਾਣੀ ਨਹੀਂ ਹੁੰਦੇ, ਜਾਂ ਤੁਸੀਂ ਆਪ ਸਫਾਈ ਦਾ ਤੇ ਆਪਣੀ ਇੱਜ਼ਤ ਆਪ ਕਰਨ ਦਾ ਨਮੂਨਾ ਬਣ ਕੇ ਲੋਕਾਂ ਨੂੰ ਵਿਖਾਇਆ ਜੇ?

ਲੰਬਰਦਾਰ:-ਜੀ ਕੀ ਆਖਾਂ, ਜਿਸ ਤਰ੍ਹਾਂ ਲੋਕੀ ਫਿਰਦੇ ਨੇ ਅਸੀਂ ਵੀ ਫਿਰ ਛੱਡਦੇ ਆਂ।

ਸੁਕਰਾਤ:-ਲੰਬੜਦਾਰ ਜੀ, ਤਾਂ ਤੁਹਾਡਾ ਦਿਲ ਸਾਡੇ ਨਾਲ ਨਹੀਂ?

ਲੰਬਰਦਾਰ:-ਜੀ ਇਹ ਗੱਲ ਤਾਂ ਨਹੀਂ।

ਸੁਕਰਾਤ-ਤਾਂ ਫੇਰ ਤੁਸੀ ਆਗੂ ਨਹੀਂ, ਸਗੋਂ ਮਗਰ ਲਗਣ ਵਾਲੇ ਓ। ਤੁਸੀ ਸੁਧਾਰ ਕਰਨ ਵਾਲਿਆਂ ਲੋਕਾਂ ਦੇ ਮਗਰ ਕੁੱਤੇ ਹਾਰ ਭੌਂਕਦੇ ਓ ਤੇ ਆਪਣੀ ਮਦਦ ਆਪ ਕਰਨ ਦਾ ਕੋਈ ਉਪਾ ਨਹੀਂ ਕਰਦੇ। ਤੁਸੀ ਇਹ ਚਾਹੁੰਦੇ ਓ ਕਿ ਲੋਕੀ ਪਹਿਲਾਂ ਅੱਗੇ ਲੱਗਣ ਤੇ ਨਵੀਆਂ ਨਵੀਆਂ ਕਾਢਾਂ ਨੂੰ ਅਜ਼ਮਾਨ ਤੇ ਜੇ ਓਹਨਾਂ ਨੂੰ ਕੋਈ ਫੈਦਾ ਹੋਵੇ ਤਾਂ ਅਸੀ ਵੀ ਬਣਾ ਲਈਏ। ਕੀ ਇਹ ਓਸ ਲੰਬਰਦਾਰ ਲਈ-ਜੇਹੜਾ ਇਹ ਸਮਝਦਾ ਏ ਕਿ ਮੇਰੀ ਵੀ ਕੋਈ ਹਸੀਅਤ ਏ ਜਾਂ ਮੈਂ ਪਿੰਡ ਦਾ ਵੱਡਾ ਆਦਮੀ ਹਾਂ-ਡੁੱਬ ਮਰਨ ਦੀ ਥਾਂ ਨਹੀਂ?