ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/120

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੨ )

ਕਰਨੀ ਦੀ ਇੱਕ ਰੱਤੀ ਕਥਣੀ ਦੇ ਸੇਰ ਦੇ ਬਰੋਬਰ ਹੁੰਦੀ ਏ। ਜਦ ਤੁਸੀ ਸੰਘ ਪਾੜ ਪਾੜ ਕੇ ਲੋਕਾਂ ਨੂੰ ਪਰਚਾਰ ਕਰਦੇ ਓ ਤਾਂ ਓਹ ਤੁਹਾਨੂੰ ਹੱਸਦੇ ਨੇ ਤੇ ਆਖਦੇ ਨੇ 'ਜੇ ਕਦੀ ਇਸ ਤਰ੍ਹਾਂ ਦੇ ਖੂਹ ਚੰਗੇ ਹੁੰਦੇ ਤਾਂ ਓਹ ਆਪ ਕਿਉਂ ਨਾ ਬਣਵਾ ਲੈਂਦਾ। ਅਸੀ ਹਾਲੀ ਚੁੱਪ ਕਰ ਰਹਿੰਦੇ ਹਾਂ ਤੇ ਵੇਖਦੇ ਹਾਂ ਕਿ ਆਪ ਕਦ ਬਣਵਾਂਦਾ ਏ। ਜਦ ਇਹ ਬਣਵਾ ਲਏਗਾ ਤਾਂ ਮਗਰੋਂ ਅਸੀਂ ਵੀ ਵੇਖ ਕੇ ਬਣਵਾ ਲਵਾਂਗੇ।

ਲੰਬਰਦਾਰ:-ਸਕਰਾਤ ਜੀ, ਮੈਨੂੰ ਤਾਂ ਕਦੀ ਇਹ ਸੁੱਝੀ ਈ ਨਹੀਂ ਸੀ। ਮੈਂ ਜਾਤਾ ਸੀ ਕਿ ਮੇਰਾ ਕੰਮ ਤਾਂ ਲੋਕਾਂ ਨੂੰ ਸਮਝਾਣਾ ਈ ਏ ਕਿ ਜੋ ਕੁਝ ਮੈਂ ਆਖਦਾ ਹਾਂ ਓਹ ਕਰੋ।

ਸੁਕਰਾਤ:-ਲੰਬਰਦਾਰ ਜੀ, ਸੱਚੀ ਗੱਲ ਤਾਂ ਇਹ ਜੇ, ਕਿ ਮੂੰਹੋਂ ਤਾਂ ਤੁਸੀ ਸੁਧਾਰ ਆਖਦੇ ਓ, ਪਰ ਦਿਲੋਂ ਤੁਸੀਂ ਆਪਣੇ ਪੁਰਾਣੇ ਗੰਦਿਆਂ ਰਵਾਜਾਂ ਦੇ ਪਰੇਮੀ ਓ।

ਲੰਬਰਦਾਰ:-ਜੀ ਇਹ ਗੱਲ ਤਾਂ ਉੱਕੀ ਈ ਨਹੀਂ।

ਸੁਕਰਾਤ:-ਫੇਰ ਤੁਸੀਂ ਲੋਕਾਂ ਨੂੰ ਆਖਦੇ ਫਿਰਦੇ