ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/119

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੧ )

ਸੁਕਰਾਤ:-ਮੈਂ ਤੁਸਾਨੂੰ ਦੱਸਾਂ ਕਿ ਜਦ ਓਹ ਸੱਚ ਮੁੱਚ ਵੇਖਦੇ ਨੇ ਕਿ ਇਹਨਾਂ ਸੁਧਾਰਾਂ ਨਾਲ ਤੁਹਾਡੀ ਅਰੋਗਤਾ, ਧਨ ਤੇ ਖ਼ੁਸ਼ੀ ਵਿੱਚ ਕਿੰਨਾ ਕੁ ਫਰਕ ਪਿਆ ਹੈ ਤਾਂ ਓਹ ਛੇਤੀ ਹੀ ਆਪੇ ਤੁਹਾਡੇ ਮਗਰ ਲੱਗ ਪੈਂਦੇ ਨੇ ।

ਲੰਬਰਦਾਰ-:ਜੀ ਮੈਂ ਤੁਹਾਡਾ ਮਤਲਬ ਨਹੀਂ ਸਮਝਿਆ ।

ਸੁਕਰਾਤ:-ਮੈਂ ਇਹ ਆਖਿਆ ਏ ਕਿ ਜਦ ਓਹ ਤੁਹਾਡੇ ਗਿੜਦੇ ਖੂਹ ਦੇ ਫੈਦੇ ਵੇਖਣਗੇ ਤਾਂ ਓਹ ਆਪਣਾ ਖੂਹ ਵੀ ਓਸੇ ਤਰ੍ਹਾਂ ਜ਼ਰੂਰ ਬਣਾ ਲੈਂਣਗੇ ।

ਲੰਬਰਦਾਰ:-ਜੀ ਮੇਰਾ ਗਿੜਦਾ ਖੂਹ ਤਾਂ ਹੈ ਈ ਕੋਈ ਨਹੀਂ ।

ਸੁਕਰਾਤ:-ਤੁਹਾਨੂੰ ਤਾਂ ਕਈ ਵਰ੍ਹੇ ਲੋਕਾਂ ਨੂੰ ਆਖਦਿਆਂ ਲੰਘ ਗਏ ਨੇ 'ਭਾਈ ਤੁਸੀ ਗਿੜਦੇ ਖੂਹ ਬਣਾਓ'। ਕੀ ਇਹ ਠੀਕ ਏ ?

ਲੰਬਰਦਾਰ:-ਜੀ ਰਾਤ ਦਿਨ ਸਿਰ ਖਪਾਈ ਕਰਦਿਆਂ ਕਈ ਵਰ੍ਹੇ ਲੰਘ ਗਏ ਨੇ ਪਰ ਕੋਈ ਸੁਣਦਾ ਈ ਨਹੀਂ । ਕਿੰਨਾ ਮੈਂ ਸਮਝਾਇਆ ਕੋਈ ਨਹੀਂ ਮੰਨਦਾ।

ਸੁਕਰਾਤ:-ਲੰਬਰਦਾਰ ਜੀ, ਲੋਕੀ ਆਖਦੇ ਨੇ ਜੋ