ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/116

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੯ )

ਮਾਸਟਰ:-ਸੁਕਰਾਤ ਜੀ ਤੁਸੀ ਬੜੇ ਡਾਢੇ ਓ, ਪਰ ਤੁਸੀ ਹੈ ਸੱਚੇ ਓ। ਇਹ ਗਾਹਲਾਂ ਵੱਢਣ ਦੀ ਵਾਦੀ ਬੜੀ ਈ ਭੈੜੀ ਏ।

ਸਕਰਾਤ:-ਫੇਰ ਤਾਂ ਤੁਸੀ ਹੱਥ ਧੋ ਕੇ ਏਸ ਨੂੰ ਹਟਾਉਣ ਦੇ ਮਗਰ ਪੈ ਜਾਓ। ਹੋਰ ਕਿਧਰੇ ਨਹੀਂ ਤਾਂ ਆਪਣੇ ਪਿੰਡ ਵਿੱਚ ਈ ਸਹੀ । ਜਦ ਮੈਂ ਨਿੱਕਾ ਹੁੰਦਾ ਸਾਂ ਤੇ ਜੇ ਕਦੀ ਮੇਰੇ ਮੂੰਹੋਂ, ਗਾਹਲ ਨਿਕਲ ਜਾਂਦੀ ਸੀ ਤਾਂ ਮੇਰੀ ਮਾਂ ਝੱਟ ਬੁਰਸ਼ ਤੇ ਸਬੂਣ ਲੈਕੇ ਮੇਰੀ ਜੀਭ ਸਾਫ ਕਰਦੀ ਸੀ । ਏਸ ਤਰ੍ਹਾਂ ਮੈਨੂੰ ਛੇਤੀ ਈ ਗਾਹਲਾਂ ਭੁੱਲ ਗਈਆਂ।

ਮਾਸਟਰ:-ਜੇ ਅਸੀਂ ਏਸ ਤਰ੍ਹਾਂ ਬੁਰਸ਼ ਵਰਤਿਆ ਤਾਂ ਅਸੀ ਛੇਤੀ ਈ ਆਪਣਿਆਂ ਬਾਲਾਂ ਦੀਆਂ ਤੇ ਨਾਲੇ ਆਪਣੀਆਂ ਜੀਭਾਂ ਬੁਰਸ਼ ਨਾਲ ਖਰੋਚ ਛੱਡਾਂਗੇ।

ਸੁਕਰਾਤ:-ਹੱਛਾ, ਮਾਸਟਰ ਜੀ ! ਤੁਸੀ ਕਿਸੇ ਨ ਕਿਸੇ ਤਰ੍ਹਾਂ ਕੰਮ ਸ਼ੁਰੂ ਤਾਂ ਕਰੋ । ਤੁਹਾਨੂੰ ਪਤਾ ਨਹੀਂ ਕਿ ਮਾਸਟਰ ਵਿੱਚ ਕਿੱਡਾ ਬਲ ਹੁੰਦਾ ਏ, ਜੇ ਕਦੀ ਓਹ ਉਸ ਨੂੰ ਠੀਕ ਤਰ੍ਹਾਂ ਵਰਤੇ?