ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/114

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੭ )

ਤਾਂ ਏਹੀ ਏ । ਜੇ ਤੁਸੀ ਆਪਣਿਆਂ ਸ਼ਗਿਰਦਾਂ ਨੂੰ ਏਸ ਤਰ੍ਹਾਂ ਦੀ ਸਿੱਖਿਆ ਦਿਓਗੇ ਤਾਂ ਓਹ ਤੁਹਾਨੂੰ ਹਾਰ ਨਹੀਂ ਆਉਣ ਦੇਣ ਲੱਗੇ । ਓਹਨਾਂ ਦੀ ਅਕਲ ਤੇ ਓਹਨਾਂ ਦਾ ਪੜ੍ਹਣ ਦਾ ਸ਼ੌਕ ਐਨਾ ਵੱਧ ਜਾਏਗਾ ਕਿ ਓਹ ਛੇਤੀ ਛੇਤੀ ਇਮਤਿਹਾਨ ਪਾਸ ਕਰੀ ਜਾਣਗੇ ਤੇ ਏਸ ਤਰ੍ਹਾਂ ਤੁਸੀ ਅੰਤ ਨੂੰ ਬਾਲਕਾਂ ਨੂੰ ਸੱਚੀ ਤੇ ਅਸਲੀ ਸਿੱਖਿਆ ਦਿਓਗੇ ਤੇ ਓਹਨਾਂ ਨੂੰ ਜੀਵਨ ਦੇ ਉਸ ਮਹਾਂ ਯੁੱਧ ਲਈ ਤਿਆਰ ਕਰੋਗੇ, ਜੇਹੜਾ ਓਹਨਾਂ ਨੂੰ ਵੱਡਿਆਂ ਹੋ ਕੇ ਕਰਨਾ ਪਏਗਾ।

ਜਦ ਸੁਕਰਾਤ ਇਹ ਸਿੱਖਿਆ ਦੇ ਰਿਹਾ ਸੀ ਤਾਂ ਓਧਰੋਂ ਇੱਕ ਜ਼ਨਾਨੀ ਦੀ ਆਵਾਜ਼ ਆਈ ਜੇਹੜੀ ਆਪਣੇ ਬਾਲ ਨੂੰ ਗਾਹਲਾਂ ਕੱਢਦੀ ਸੀ । ਗਾਹਲਾਂ ਸੁਣ ਕੇ ਸੁਕਰਾਤ ਨੇ ਦੰਦਾਂ ਵਿੱਚ ਉੱਗਲੀਆਂ ਦੇ ਲਈਆਂ, ਤੇ ਹੋਰ ਕਿਸੇ ਨੇ ਇਸ ਗੱਲ ਨੂੰ ਗੋਲਿਆ ਵੀ ਨਾ ।

ਸੁਕਰਾਤ:-ਇਹ ਕਹੀ ਭੈੜੀ ਚਾਲ ਏ ।

ਮਾਸਟਰ:-ਕੀ ਏ ਜੀ ? ਮੈਂ ਤੇ ਕੁਝ ਨਹੀਂ ਡਿੱਠਾ।

ਸਕਰਾਤ:-ਤੁਸੀ ਗਾਹਲਾਂ ਨਹੀਂ ਸੁਣੀਆਂ?

ਮਾਸਟਰ:-ਜੀ ਇਹ ਕੀ ਏ ? ਮੈਂ ਵੀ ਤਾਂ ਪਿਆਰ ਨਾਲ ਆਪਣਿਆਂ ਨੂੰ ਸ਼ਗਿਰਦਾਂ ਨੂੰ ਇਹੋ ਜਿਹੀਆਂ ਗੱਲ ਆਖਦਾ ਰਹਿੰਦਾ ਹਾਂ ਤੇ ਸੱਭੇ ਬਾਲਾਂ ਤੇ ਡੰਗਰਾਂ ਨੂੰ