ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/113

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੬ )

ਆ ਜਾਏ ਕਿ ਆਪਣਿਆਂ ਘਰਾਂ ਤੇ ਖੇਤਾਂ ਨੂੰ ਕਿਸ ਤਰ੍ਹਾਂ ਸੁਆਰੀਦਾ ਏ ?

ਮਾਸਟਰ:-ਹਾਂ ਮੇਰਾ ਖਿਆਲ ਹੈ ਕਿ ਸਿੱਖਿਆ ਦਾ ਅਸਲ ਮਤਲਬ ਜ਼ਰੂਰ ਏਹਾ ਈ ਹੋਵੇਗਾ ।

ਸਕਰਾਤ:-ਤਾਂ ਸੱਚ ਮੁੱਚ ਸਕੂਲ ਦੀ ਪਹਿਲੀ ਪੜਾਈ ਓ ਅ ੲ ਨਹੀਂ, ਸਗੋਂ ਇਹ ਹੈ ‘ਆਪਣੇ ਮੁੰਹ, ਅੱਖੀਆਂ ਤੇ ਹੱਥ ਪੈਰ ਧੋਵੋ, ਗਹਿਣੇ ਨਾ ਪਾਓ, ਕੁਨੈਣ ਖਾਓ ਤੇ ਮੱਛਰਦਾਨੀਆਂ ਵਰਤੋ ।'

ਮਾਸਟਰ:-ਜੀ ਸੱਚ ਮੁੱਚ ਏਹ ਸਬਕ ਤਾਂ ਡਾਢੇ ਚੰਗੇ ਨੇ ।

ਸੁਕਰਾਤ:-ਕੀ ਤੁਹਾਨੂੰ ਇਸ ਤੋਂ ਕੋਈ ਹੋਰ ਚੰਗਾ ਸੁੱਝਦਾ ਏ ?

ਮਾਸਟਰ:-ਨਹੀਂ ਜੀ ।

ਸਕਰਾਤ:-ਤਾਂ ਬਾਲਕਾਂ ਨੂੰ ਤੁਸੀ ਇਹ ਸਬਕ ਕਿਉਂ ਨਹੀਂ ਦੇਂਦੇ ?

ਮਾਸਟਰ:-ਜੇ ਮੈਂ ਓਹਨਾਂ ਨੂੰ ਇਹ ਸਬਕ ਦਿਆਂਗਾ ਤਾਂ ਓਹ ਫੇਲ੍ਹ ਹੋ ਜਾਣਗੇ ਤੇ ਜਮਾਤੇ ਨਹੀਂ ਚੜ੍ਹਣ ਲੱਗੇ ਤੇ ਮੇਰੀ ਤਰੱਕੀ ਮਾਰੀ ਜਾਏਗੀ।

ਸੁਕਰਾਤ-ਨਹੀਂ, ਮਾਸਟਰ ਜੀ, ਤੁਹਾਡੀ ਤਰੱਕੀ ਨਹੀਂ ਮਾਰੀ ਚਲੀ । ਅਸਲ ਮਤਲਬ ਦੀ ਸਿੱਖਿਆ