ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/111

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੪ )

ਕੰਮ ਕੋਈ ਮੇਰਾ ਨਹੀਂ, ਖੋਰੇ ਇਹ ਕੰਮ ਮਾਪਿਆਂ ਦਾ ਹੋਵੇ ?

ਸੁਕਰਾਤ:-ਹਾਂ ਠੀਕ, ਪਰ ਮਾਪਿਆਂ ਵਿਚਾਰਿਆਂ ਨੂੰ ਤਾਂ ਕੋਈ ਖਬਰ ਈ ਨਾ ਹੋਈ । ਓਹ ਵੀ ਤਾਂ ਏਸੇ ਤਰ੍ਹਾਂ ਦੀ ਸਿਖ ਮੱਤ ਲੈ ਕੇ ਵੱਡੇ ਹੋਏ ਨੇ, ਜਿਹੋ ਜਿਹੀ ਤੁਹਾਡੀ ਏਹਨਾਂ ਬਾਲਾਂ ਨੂੰ ਦੇਣ ਦੀ ਸਲਾਹ ਏ; ਤੁਸੀ ਦੱਸੋ ਇਸ ਦਾ ਮੁੱਢ ਕੌਣ ਬੰਨ੍ਹੇਗਾ ?

ਮਾਸਟਰ:-ਜੀ ਮੈਨੂੰ ਪਤਾ ਨਹੀਂ, ਇਹ ਸਾਡੀ ਪੜ੍ਹਾਈ ਦੀ ਕਿਸੇ ਵੀ ਕਿਤਾਬ ਵਿੱਚ ਨਹੀਂ ਲਿਖਿਆ ਹੋਇਆ।

ਸੁਕਰਾਤ:-ਮੇਰਾ ਖਿਆਲ ਏ ਕਿ ਏਹ ਕਿਤਾਬਾਂ ਓਹਨਾਂ ਲੋਕਾਂ ਨੇ ਲਿਖੀਆਂ ਸਨ, ਜਿਨ੍ਹਾਂ ਨੂੰ ਪਿੰਡਾਂ ਦੇ ਲੋਕਾਂ ਦੇ ਜੀਵਨ ਤੇ ਰਹਿਤ ਬਹਿਤ ਦੀ ਕੋਈ ਵਾਕਬੀ ਨਹੀਂ ।

ਮਾਸਟਰ:-ਜੀ ਸੋ ਵਿਸਵਾ ਇਹ ਗੱਲ ਤਾਂ ਠੀਕ ਏ ।

ਸੁਕਰਾਤ:-ਹੱਛਾ ਤੁਹਾਡੇ ਸਕੂਲ ਦੀ ਪੜ੍ਹਾਈ ਦਾ ਮਤਲਬ ਕੀ ਏ ?

ਮਾਸਟਰ:-ਪੜ੍ਹਣਾ ਲਿਖਣਾ ਸਿਖਾਣਾ।