ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/110

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੩ )

ਸੁਕਰਾਤ:-ਕੀ ਇਹ ਵੀ ਕੋਈ ਅਕਲ ਦੀ ਗੱਲ ਏ ਕਿ ਬਾਲਾਂ ਨੂੰ ਏਸ ਤਰ੍ਹਾਂ ਗਹਿਣੇ ਪਾ ਕੇ ਰੁਪਿਆ ਪਿਆ ਰੋਹੜਣਾ ? ਇਹ ਰੁਪਿਆ ਓਹਨਾਂ ਲਈ ਸਬੂਣ ਕੁਨੈਨ ਮੱਛਰਦਾਨੀਆਂ ਤੇ ਹੋਰ ਲੋੜਵੰਦੀਆਂ ਚੀਜ਼ਾਂ ਖਰੀਦਨ ਤੇ ਕਿਉਂ ਨਾ ਖਰਚ ਕੀਤਾ ਜਾਏ ?

ਮਾਸਟਰ:-ਜੀ ਹਾਂ, ਇਹ ਬੜੀ ਬੇਅਕਲੀ ਏ ।

ਸੁਕਰਾਤ:-ਜਦ ਓਹਨਾਂ ਦਾ ਇਹ ਹਾਲ ਏ ਤਾਂ ਓਹਨਾਂ ਨੂੰ ਪੜ੍ਹਣਾ ਲਿਖਣਾ ਸਿਖਾ ਕੇ ਤੁਸੀਂ ਕੀ ਸੁਆਰਿਆ?

ਮਾਸਟਰ:-ਜੀ ਓਹ ਸਕੂਲੇ ਪੜ੍ਹਣ ਆਉਂਦੇ ਨੇ ਤੇ ਮੇਰਾ ਕੰਮ ਓਹਨਾਂ ਨੂੰ ਪੜ੍ਹਣਾ ਲਿਖਣਾ ਸਿਖਾਉਣਾ ਏ । ਹੋਰਨਾਂ ਗੱਲਾਂ ਨਾਲ ਮੇਰਾ ਕੋਈ ਵਾਸਤਾ ਨਹੀਂ ।

ਸੁਕਰਾਤ:-ਤੁਹਾਡਾ ਕੰਮ ਸਿੱਖਿਆ ਦੇਣਾ ਏ ਤੇ ਓਰ ਸਿੱਖਿਆ ਕਾਹਦੀ ਹੋਈ, ਜਿਸ ਨਾਲ ਸਰੀਰ ਨਰੋਇਆ ਤੇ ਸਾਫ ਸੁਥਰਾ ਨਾ ਰਹੇ ?

ਮਾਸਟਰ:-ਜੀ ਮੈਂ ਮੰਨਦਾ ਹਾਂ ਕਿ ਇਹੋ ਜਿਹੀ ਸਿੱਖਿਆ ਕੋਈ ਐਡੀ ਚੰਗੀ ਨਹੀਂ, ਪਰ ਦੂਜੀਆਂ ਗੱਲਾਂ ਸਿਖਾਣਾ ਮੇਰਾ ਕੰਮ ਨਹੀਂ ।

ਸੁਕਰਾਤ:-ਤਾਂ ਫੇਰ ਇਹ ਕੰਮ ਕਿਸ ਦਾ ਏ ?

ਮਾਸਟਰ:-ਮੈਂ ਕੀ ਜਾਣਾਂ, ਕੁਝ ਆਖੋ ਇਹ