( ੯੨ )
ਹੈ। ਤੁਸੀ ਆਪਣੇ ਪਿੰਡ ਦੇ ਹਨੇਰੇ ਵਿੱਚ ਸੁਘੜਤਾਈ ਦਾ ਇੱਕ ਲਟ ਲੱਟ ਕਰਦਾ ਦੀਵਾ ਓ ਤੇ ਤੁਸੀ ਏਸ ਦੀਵੇ ਨੂੰ ਬਾਲੀ ਰੱਖਣਾ ਹੈ।
ਮਾਸਟਰ:-ਜੀ ਇਹ ਗੱਲ ਇੱਕ ਗ਼ਰੀਬ ਪੇਂਡੂ ਮਾਸਟਰ ਲਈ ਬੜਾ ਵੱਡਾ ਆਦਰਸ਼ ਹੈ, ਪਰ ਮੈਂ ਆਪਣੀ ਸਾਰੀ ਵਾਹ ਲਾਵਾਂਗਾ ।
ਸੁਕਰਾਤ:-ਪਰ ਏਸ ਪਿੰਡ ਦਾ ਅਗਲਾ ਪੋਚ ਤੁਹਾਨੂੰ ਅਸੀਸਾਂ ਦੇਵੇਗਾ । ਏਹ ਮੁੰਡੇ ਹੁਣ ਤੁਹਾਡੇ ਸਪੁਰਦ ਜੇ, ਵੇਖਣਾ ਕਿਧਰੇ ਆਪਣੇ ਕੰਮੋਂ ਉੱਕ ਨਾ ਜਾਣਾ, ਇੱਕ ਚੰਗੀ ਮਿਸਾਲ ਪੇਸ਼ ਕਰਨੀ । ਮੈਨੂੰ ਚੇਤਾ ਆ ਗਿਆ ਏ ਕਿ ਜਦ ਕਲ੍ਹ ਮੈਂ ਤੁਹਾਡੇ ਸਕੂਲ ਕੋਲੋਂ ਦੀ ਲੰਘਿਆ ਸੀ ਤਾਂ ਮੈਂ ਕਈਆਂ ਮੁੰਡਿਆਂ ਕੁੜੀਆਂ ਨੂੰ ਗਹਿਣੇ ਪਾਈ ਡਿੱਠਾ ਸੀ ਤੇ ਓਹਨਾਂ ਦੇ ਹੱਥ ਪੈਰ ਤੇ ਮੂੰਹ ਅਜਿਹੇ ਮੈਲੇ ਸਨ ਕਿ ਮੈਨੂੰ ਇਸ ਗੱਲ ਦਾ ਯਕੀਨ ਔਖਾ ਆਉਂਦਾ ਏ ਕਿ ਜਦ ਦੇ ਓਹ ਜੰਮੇ ਨੇ ਓਹਨਾਂ ਨੂੰ ਕਦੀ ਕਿਸੇ ਨ੍ਹਾਇਆ ਧੁਆਇਆ ਵੀ ਏ? ਲਓ ਹੋਰ ਲਓ, ਕੁੜੀਆਂ ਦਿਆਂ ਕੰਨਾਂ ਵਿੱਚ ਐਨੀਆਂ ਸਾਰੀਆਂ ਤਾਰਾਂ ਸਨ ਕਿ ਮੈਂ ਜਾਤਾ ਕਿ ਓਥੇ ਕੋਈ ਮਸ਼ੀਨ ਲੱਗੀ ਹੋਈ ਏ ।
ਮਾਸਟਰ:-ਜੀ ਏਹ ਮੁੰਡੇ ਕੁੜੀਆਂ ਏਸੇ ਤਰ੍ਹਾਂ ਈ ਆ ਜਾਂਦੇ ਨੇ ।