ਪੰਨਾ:ਪੇਂਡੂ ਸੁਕਰਾਤ - ਐਫ. ਐਲ. ਬ੍ਰੇਨ.pdf/108

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੧ )

ਸਕਰਾਤ:-ਤੁਸੀ ਆਪ ਹੀ ਬੜੇ ਭਲੇ ਲੋਕ ਓ ਜੇ ਤੁਹਾਡਾ ਨਿਸਚਾ ਹੈ ਕਿ ਪੁਰਾਤਨ ਚੰਗੀਆਂ ਰਸਮਾਂ ਨੂੰ ਕੈਮ ਰੱਖਣਾ ਚਾਹੀਦਾ ਹੈ ਤੇ ਭੈੜੀਆਂ ਨੂੰ ਜੜ੍ਹੋਂ ਪੱਟਣਾ ਚਾਹੀਦਾ ਏ!

ਮਾਸਟਰ:-ਜੀ ਹਾਂ, ਮੈਨੂੰ ਭਰੋਸਾ ਏ ਮੈਂ ਇਹ ਕੰਮ ਕਰਾਂਗਾ,

ਸੁਕਰਾਤ:-ਇਹ ਤਾਂ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡਿਆਂ ਮੁੰਡਿਆਂ ਨੂੰ ਨਵੀਆਂ ਨਵੀਆਂ ਭੈੜੀਆਂ ਵਾਦੀਆਂ ਪੈ ਜਾਣ।

ਮਾਸਟਰ:-ਨਹੀਂ ਜੀ, ਉਮੈਦ ਏ ਨਹੀਂ ਪੈਣਗੀਆਂ।

ਸੁਕਰਾਤ:-ਤੁਹਾਡੇ ਆਚਰਨ ਤੇ ਤੁਹਾਡੀ ਕਰਨੀ ਤੇ ਤੁਹਾਡੇ ਲੋਕਾਂ ਨੂੰ ਥੋੜਾ ਥੋੜਾ ਆਖਣ ਨਾਲ ਤੇ ਪੁਰਾਤਨ ਚੰਗੀਆਂ ਰਸਮਾਂ ਦੀ ਪਕਿਆਈ ਤੇ ਭੈੜੀਆਂ ਦੀ ਵਿਰੋਧਤਾ ਕਰਨ ਨਾਲ, ਤੁਸੀਂ ਆਪਣਿਆਂ ਸ਼ਗਿਰਦਾਂ ਦੇ ਸਾਹਮਣੇ ਇੱਕ ਚੰਗੀ ਮਿਸਾਲ ਕੈਮ ਕਰਨੀ ਤੇ ਓਹਨਾਂ ਨੂੰ ਭਲੇ ਪਾਸੇ ਲਾਣਾ ਹੈ।

ਮਾਸਟਰ:-ਜੀ ਇਹ ਤਾਂ ਮੈਂ ਕਰ ਈ ਸੱਕਨਾਂ ਆਂ।

ਸੁਕਰਾਤ:-ਤਾਂ ਫੇਰ ਕਰੋ, ਏਹ ਕੰਮ ਕਰਨ ਲਈ ਨਾ ਤੁਹਾਡਾ ਵਕਤ ਤੇ ਨਾ ਈ। ਪੈਸਾ ਲੱਗਦਾ